Punjab

Big Breaking: Khaira ਨੇ ਵਿਧਾਇਕ ਅਹੁਦੇ ਤੋਂ ਕੀਤਾ ResignPunjabkesari TV

4 years ago

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨਾਲ ਜੁੜੀ ਹੋਈ ਹੈ....ਸੁਖਪਾਲ ਖਹਿਰਾ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ....ਖਹਿਰਾ ਭੁਲੱਥ ਤੋਂ ਵਿਧਾਇਕ ਹਨ। ਆਪ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਹਿਰਾ 'ਤੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦਾ ਦਬਾਅ ਸੀ..... ਇੱਥੇ ਦੱਸ ਦੇਈਏ ਕਿ ਖਹਿਰਾ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਹਨ...ਵਿਰੋਧੀ ਖਹਿਰਾ ਨੂੰ ਕਈ ਵਾਰ ਭੁਲੱਥ ਦੇ ਵਿਧਾਇਕ ਅਹੁਤੇ ਤੋਂ ਅਸਤੀਫਾ ਦੇਣ ਲਈ ਵੰਗਾਰ ਚੁੱਕੇ ਹਨ..... ਪਰ ਖਹਿਰਾ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਨੇ ਭੁਲੱਥ ਹਲਕੇ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ। ਖਹਿਰਾ ਨੇ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ...ਹੁਣ ਦੇਖਣਾ ਹੋਵੇਗਾ ਕਿ ਖਹਿਰਾ ਦਾ ਅਸਤੀਫਾ ਸਵੀਕਾਰ ਹੁੰਦਾ ਹੈ ਜਾਂ ਨਹੀਂ। ਤੇ ਖਹਿਰਾ ਦੇ ਇਸ ਫੈਸਲੇ ਨਾਲ ਸਿਆਸੀ ਸਮੀਕਰਨ ਬਦਲਦੇ ਹਨ ਜਾਂ ਨਹੀਂ।