Punjab

Sukhjinder Randhawa ਦੇ ਸਾਹਮਣੇ Congress ਆਗੂ ਨੇ ਕੱਢੀਆਂ ਗਾਲ੍ਹਾਂPunjabkesari TV

4 years ago

ਇਹ ਗਾਲ੍ਹ ਉਸ ਗਿਲ੍ਹੇ ਦਾ, ਉਸ ਸ਼ਿਕਵੇ ਦਾ ਸਬੂਤ ਐ, ਜੋ ਕਾਂਗਰਸੀਆਂ ਨੂੰ ਆਪਣੀ ਹੀ ਸਰਕਾਰ ਤੋਂ ਐ ... ਤੇ ਇਹ ਸ਼ਿਕਵੇ ਹੁਣ ਸ਼ਰੇਆਮ ਭਰੀਆਂ ਸਟੇਜਾਂ ਤੋਂ ਹੋ ਰਹੇ ਨੇ... ਹੋਰ ਤਾਂ ਹੋਰ ਸਰਕਾਰ ਤੋਂ ਹਤਾਸ਼ ਕਾਂਗਰਸੀ ਵਰਕਰਾਂ ਦੇ ਮੂੰਹੋਂ ਸ਼ਰੇਆਮ ਗਾਲ੍ਹਾਂ ਵੀ ਨਿਕਲ ਰਹੀਆਂ ਨੇ.... ਪਾਰਟੀ ਲੀਡਰਾਂ, ਇਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਸਾਹਮਣੇ ਵੀ ਹੁਣ ਕਾਂਗਰਸੀ ਆਪਣੇ ਸ਼ਿਕਵੇ ਜਾਹਿਰ ਕਰਨ ਤੋਂ ਨਹੀਂ ਕਤਰਾਉਂਦੇ... ਅਜਿਹਾ ਹੀ ਹੋਇਆ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਮਾਗਮ 'ਚ...9 ਦਸੰਬਰ ਨੂੰ ਤਰਨਤਾਰਨ 'ਚ ਹੋਏ ਇਸ ਸਮਾਗਮ 'ਚ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਦੇ ਪ੍ਰਧਾਨ ਗੁਰਪਾਲ ਗੰਡੀਵਿੰਡ ਨੇ ਕਾਂਗਰਸ ਨੂੰ ਟਿੱਚਰਾਂ ਕਰਦਿਆਂ ਗਾਲ੍ਹ ਤੱਕ ਕੱਢ ਦਿੱਤੀ.... ਵਿਕਾਸ ਕਾਰਜਾਂ ਤੇ ਪੁਲਸ ਥਾਣਿਆਂ 'ਚ ਕਾਂਗਰਸੀਆਂ ਦੀ ਕੋਈ ਬੁੱਕਤ ਨਾ ਪੈਣ 'ਤੇ ਗੁਰਪਾਲ ਸਿੰਘ ਗੰਡੀਵਿੰਡ ਨੇ ਕਿਵੇਂ ਰੰਧਾਵਾ ਦੇ ਸਾਹਮਣੇ ਹੀ ਆਪਣੀ ਸਰਕਾਰ ਨੂੰ ਉਲਾਂਭੇ ਦਿੱਤੇ ਤੁਸੀਂ ਵੀ ਸੁਣੋ...

NEXT VIDEOS