Punjab

ਨਗਰ ਕੀਰਤਨ ਅੱਗੇ ਹੋ-ਹੋ ਫੁਲ ਬਰਸਾਏ Sukhbir Badal ਨੇPunjabkesari TV

4 years ago

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਨਨਕਾਣਾ ਸਾਹਿਬ ਤੋਂ ਭਾਰਤ ਅਟਾਰੀ ਬਾਰਡਰ ਰਹੀ ਪਹੁੰਚਿਆ। ਇਸ ਮੌਕੇ ਜਿਥੇ ਕਈ ਸਿੱਖ ਜਥੇਬੰਦੀਆਂ ਸ਼ਾਮਲ ਹੋਈਆਂ ਓਥੇ ਹੀ ਕਈ ਸਿਆਸੀ ਆਗੂ ਵੀ ਪਹੁੰਚੇ। ਖਾਸ ਤੌਰ 'ਤੇ ਦੇਖਣ ਨੂੰ ਮਿਲਿਆ ਕਿ ਨਗਰ ਕੀਰਤਨ 'ਚ ਬਾਦਲ ਪਰਿਵਾਰ ਪਹੁੰਚਿਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਓ ਕਿਵੇਂ ਅਕਾਲੀ ਦਲ ਦੇ ਪ੍ਰਧਾਨ ਫੁੱਲ ਬਰਸਾਉਣ ਦੀ ਸੇਵਾ ਨਿਭਾ ਰਹੇ ਨੇ ਤੇ ਹਰਸਿਮਰਤ ਕੌਰ ਬਾਦਲ ਓਨਾ ਦੇ ਨਾਲ ਨੇ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਤੇ ਬਿਕਰਮ ਮਜੀਠੀਆ ਵੀ ਮੌਜੂਦ ਰਹੇ। ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਲਈ ਇਹ ਇੱਕ ਇਤਿਹਾਸਿਕ ਦਿਹਾੜਾ ਹੈ ਅਤੇ ਪਹਿਲਾ ਅੰਤਰ ਰਾਸ਼ਟਰੀ ਪੱਧਰ ਦਾ ਨਗਰ ਕੀਰਤਨ ਹੈ।