Punjab

ਦਰਬਾਰ ਸਾਹਿਬ ਖਾਤਰ ਫੌਜ ਛੱਡਣ ਵਾਲਿਆਂ ਨੂੰ ਮਿਲੇ ਪੈਂਸ਼ਨPunjabkesari TV

4 years ago

ਨਵੀਂ ਦਿੱਲੀ- ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੌਰਾਨ ਨੌਕਰੀ ਛੱਡਣ ਵਾਲੇ ਸਿੱਖ ਫੌਜੀਆਂ ਨੂੰ ਕੇਂਦਰ ਸਰਕਾਰ ਪੈਂਸ਼ਨ ਲਗਾ ਕੇ ਮਦਦ ਕਰੇ.ਇਹ ਮੰਗ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੀਤੀ ਹੈ.ਸੁਖਬੀਰ ਨੇ ਇਨ੍ਹਾਂ ਫੌਜੀਆਂ ਨੂੰ ਧਰਮ ਫੌਜੀ ਦਾ ਨਾਂ ਦਿੱਤਾ ਹੈ.ਮੁਲਾਕਾਤ ਕਰਨ ਵਾਲਿਆਂ ਚ ਸ਼੍ਰੌੰਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ,ਸਾਂਸਦ ਬਲਵਿੰਦਰ ਸਿੰਘ ਭੂੰਦੜ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਵੀ ਸ਼ਾਮਲ ਸਨ.