Punjab

Sikh ਦੀ ਸੋਚ ਨੂੰ ਸਲਾਮ, Slum Area ਦੇ ਬੱਚਿਆਂ ਲਈ ਰੱਬ ਤੋਂ ਨਹੀਂ ਘੱਟPunjabkesari TV

4 years ago

ਸੇਵਾ ਅਜਿਹੀ...ਜੋ ਤੁਹਾਨੂੰ ਰੂਹ ਦਾ ਸਕੂਨ ਦੇਵੇ... ਤੁਹਾਡੀ ਆਤਮਾ ਨੂੰ ਤ੍ਰਿਪਤ ਕਰ ਦੇਵੇ... ਤੇ ਦੂਜੇ ਦੇ ਅੰਦਰ ਗਿਆਨ ਦਾ ਚਾਨਣ ਕਰ ਦੇਵੇ....ਮਨੁੱਖਤਾ ਦੀ ਅਜਿਹੀ ਹੀ ਸੇਵਾ ਕਰ ਰਿਹਾ ਐ ਇਹ ਸਿੱਖ... ਸੰਗਰੂਰ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਭਾਨ ਸਿੰਘ ਜੱਸੀ ਉਨ੍ਹਾਂ ਗਰੀਬਾਂ ਦੇ ਘਰ ਗਿਆਨ ਦੇ ਚਾਨਣ ਨਾਲ ਰੁਸ਼ਨਾ ਰਿਹਾ ਐ, ਜਿਥੇ ਨਾ ਤਾਂ ਬਿਜਲੀ ਦਾ ਚਾਨਣ ਐ ... ਤੇ ਨਾ ਹੀ ਕੋਈ ਹੋਰ ਸੁੱਖ ਸਹੂਲਤ...ਬਿਜਲੀ ਵਿਭਾਗ ’ਚ ਮੁਲਾਜ਼ਮ ਭਾਨ ਸਿੰਘ ਪਿਛਲੇ 16 ਸਾਲਾਂ ਤੋਂ ਝੁੱਗੀ-ਝੌਪੜੀਆਂ ’ਚ ਰਹਿਣ ਵਾਲੇ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਿਹਾ ਐ... ਸਿਰਫ ਸਿੱਖਿਆ ਹੀ ਨਹੀਂ, ਬੱਚਿਆਂ ਦੀਆਂ ਕਾਪੀਆਂ-ਕਿਤਾਬਾਂ ਤੇ ਸਕੂਲ ’ਚ ਪੜ੍ਹਣ ਵਾਲਿਆਂ ਲਈ ਵਰਦੀਆਂ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਐ.... ਅੱਜ 5-6 ਜਿਲਿਆਂ ’ਚ ਭਾਨ ਸਿੰਘ ਵਲੋਂ ਸਲੱਮ ਏਰੀਏ ’ਚ ਅਜਿਹੇ ਗਿਆਨ ਦੇ ਮੰਦਿਰ ਚਲਾਏ ਜਾ ਰਹੇ ਨੇ ... ਭਾਨ ਸਿੰਘ ਨੇ ਦੱਸਿਆ ਕਿ ਕਿਵੇਂ ਉਸਦੇ ਮਨ ’ਚ ਇਨ੍ਹਾਂ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਖਿਆਲ ਆਇਆ ...ਤੇ ਉਸਨੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਬਣਾ ਕੇ ਇਸ ਸੇਵਾ ਦੀ ਸ਼ੁਰੂਆਤ ਕੀਤੀ... 

NEXT VIDEOS