Punjab

Sidhu ਤੇ Pargat Singh ਦੀ ਦੋਸਤੀ 'ਚ ਪਈ ਦੂਰੀPunjabkesari TV

4 years ago

ਸਿਆਸਤ ਵਿਚ ਵੈਸੇ ਤਾਂ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ... ਇੱਥੇ ਦੋਸਤੀਆਂ ਦੇ ਮਾਇਨੇ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਨੇ.... ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਪਰਗਟ ਸਿੰਘ ਦੀ ਦੋਸਤੀ ਅਕਸਰ ਚਰਚਾ ਵਿਚ ਰਹੀ ਹੈ..... ਦੋਵੇਂ ਅਕਸਰ ਇਕ-ਦੂਜੇ ਦੇ ਪੱਖ ਵਿਚ ਬੋਲਦੇ ਦਿਖਾਈ ਦਿੱਤੇ ਨੇ.... ਪਰ ਹੁਣ ਲੱਗਦਾ ਹੈ ਕਿ ਦੋਹਾਂ ਦੀ ਦੋਸਤੀ ਵਿਚ ਵੀ ਦਰਾਰ ਆ ਚੁੱਕੀ ਹੈ.... ਇਹ ਅਸੀਂ ਨਹੀਂ ਕਹਿ ਰਹੇ... ਇਹ ਬੋਲ ਰਹੀਆਂ ਨੇ ਇਹ ਤਸਵੀਰਾਂ..... ਕਰਤਾਰਪੁਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਪਹੁੰਚੇ ਸਿੱਧੂ ਤੇ ਪਰਗਟ ਸਿੰਘ ਦੀ ਦੋਸਤੀ ਵਿਚ ਦੂਰੀ ਸਾਫ ਨਜ਼ਰ ਆਈ....ਪਰਗਟ ਸਿੰਘ ਜਿੱਥੇ ਦੂਜੇ ਟੇਬਲ 'ਤੇ ਬੈਠੇ ਦਿਖਾਈ ਦਿੱਤੇ.... ਉੱਥੇ ਸਿੱਧੂ, ਆਪ ਵਿਧਾਇਕ ਕੰਵਰ ਸੰਧੂ ਨਾਲ ਗੁਫਤਗੂ ਕਰਦੇ ਦਿਖਾਈ ਦਿੱਤੇ....ਆਪਣੇ ਪੁਰਾਣੇ ਦੋਸਤ ਤੇ ਕਾਂਗਰਸੀ ਵਿਧਾਇਕਾਂ ਨਾਲ ਬੈਠਣ ਦੀ ਥਾਂ ਸਿੱਧੂ ਨੇ ਆਪ ਵਿਧਾਇਕ ਨਾਲ ਬੈਠਣ ਨੂੰ ਤਰਜੀਹ ਦਿੱਤੀ ਤੇ ਆਪਣੇ ਦੋਸਤ ਪਰਗਟ ਸਿੰਘ ਤੋਂ ਵੀ ਦੂਰੀ ਬਣਾਈ ਰੱਖੀ....
 

NEXT VIDEOS