PUNJAB 2019

Shri Mahalaxmi ਮੰਦਰ 'ਚ ਧਾਰਮਿਕ ਸਮਾਗਮ ਦਾ ਆਯੋਜਨPunjabkesari TV

5016 views 5 months ago

ਜਲੰਧਰ 'ਚ ਸ਼੍ਰੀ ਮਹਾਲਕਸ਼ਮੀ ਮੰਦਰ ਜੇਲ ਰੋਡ ਦੀ ਇਸਤਰੀ ਸਤਸੰਗ ਸਭਾ ਵਲੋਂ ਮੰਦਰ 'ਚ ਸ਼੍ਰੀ ਦੁਰਗਾ ਸਤੂਤੀ ਪਾਠ ਕਰਵਾਏ ਗਏ.....ਇਸ ਮੌਕੇ ਇਸਤਰੀ ਸਤਿਸੰਗ ਸਭਾ ਨੇ ਕੀਰਤਨ ਕੀਤਾ...ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਕੀਰਤਨ 'ਚ ਹਾਜ਼ਰੀ ਲਗਵਾਈ ਤੇ ਮਹਾਮਾਈ ਦਾ ਗੁਣਗਾਨ ਕੀਤਾ....ਮਾਤਾ ਦੀਆਂ ਸੁੰਦਰ ਭੇਟਾਂ 'ਤੇ ਸ਼ਰਧਾਲੂ ਝੂਮਦੇ ਨਜ਼ਰ ਆਏ...ਧਾਰਮਿਕ ਸਮਾਗਮ 'ਚ ਪੰਜਾਬ ਕੇਸਰੀ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ....ਇਸ ਮੌਕੇ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਨਾਰੀ ਸ਼ਕਤੀ ਨੂੰ ਨਮਨ ਕੀਤਾ ਤੇ ਇਸਤਰੀ ਸਤਿਸੰਗ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ.....ਇਨ੍ਹਾਂ ਤੋਂ ਇਲਾਵਾ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ,ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਤੇ ਇੰਡੋ-ਅਮਰੀਕਨ ਫਰੈਂਡਜ਼ ਗਰੁੱਪ ਦੇ ਚੇਰਅਮੈਨ ਰਮਨ ਦੱਤ ਵਿਸ਼ੇਸ਼ ਤੌਰ 'ਤੇ ਪਹੁੰਚੇ..... ਜ਼ਿਕਰਯੋਗ ਹੈ ਕਿ ਜੰਗਲਾਤ ਵਿਭਾਗ ਮੰਤਰੀ ਸਾਧੂ ਸਿੰਘ ਧਰਮਸੌਤ ਵਲੋਂ ਇਸਤਰੀ ਸਤਸੰਗ ਸਭਾ ਨੂੰ 5 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਭੇਟ ਕੀਤੀ ਗਈ..... ਇਸ ਦੌਰਾਨ ਸਭਾ ਦੀ ਪ੍ਰਧਾਨ ਸੁਨੀਤਾ ਭਾਰਦਵਾਜ ਨੇ ਸਮਾਗਮ 'ਚ ਆਈਆਂ ਉਘੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ.....