Punjab

ਦੋਸਤ ਨੇ ਦੋਸਤ ਨੂੰ ਰਸਤੇ 'ਚ ਘੇਰ ਮਾਰੀਆਂ ਗੋਲੀਆਂPunjabkesari TV

4 years ago

ਚੰਗੇ-ਮਾੜੇ ਸਮੇਂ 'ਚ ਸਾਥ ਦੇਣ ਦਾ ਨਾਂ ਦੋਸਤੀ ਐ, ਪਰ ਦੋਸਤੀ 'ਚ ਫਿੱਕ ਪੈ ਜਾਵੇ ਤਾਂ ਦੁਸ਼ਮਣ ਬਣਦਿਆਂ ਵੀ ਦੇਰ ਨਹੀਂ ਲੱਗਦੀ...ਅਜਿਹਾ ਹੀ ਮਾਮਲਾ ਬਰਨਾਲਾ ਦੇ ਤਪਾ ਤੋਂ ਸਾਹਮਣੇ ਆਇਆ ਐ..ਜਿਥੇ ਦੋਸਤ ਨੇ ਦੋਸਤ ਨੂੰ ਹੀ ਗੋਲੀਆਂ ਮਾਰ ਦਿੱਤੀਆਂ...ਜ਼ਖ਼ਮੀ ਕਰਮਜੀਤ ਸਿੰਘ ਤੇ ਤਰਸੇਮ ਲਾਲ ਦੋਵੇਂ ਦੋਸਤ ਸਨ ਤੇ ਇਕੱਠੇ ਕਾਰਾਂ-ਜੀਪਾਂ ਦੀ ਸੇਲ ਪ੍ਰਚੇਜ ਦਾ ਕੰਮ ਕਰਦੇ ਸਨ...ਪਿਛਲੇ ਦਿਨਾਂ ਇਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਤੇ ਇਨ੍ਹਾਂ ਦੋਵੇਂ ਨੇ ਆਪਣਾ ਕੰਮ ਅਲੱਗ-ਅਲੱਗ ਤੋਂ ਕਰਨਾ ਸ਼ੁਰੂ ਕਰ ਦਿੱਤਾ....ਬੀਤੇ ਦਿਨਾਂ ਵੀ ਇਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋਈ ਤੇ ਤਰਸੇਮ ਲਾਲ ਨੇ ਕਰਮਜੀਤ ਨੂੰ ਰਸਤੇ 'ਚ ਘੇਰ ਕੇ ਗੋਲੀਆਂ ਮਾਰ ਦਿੱਤੀਆਂ.......ਕਰਮਜੀਤ ਦੇ ਤਿੰਨ ਗੋਲੀਆਂ ਲੱਗੀਆਂ ਨੇ, ਜਿਸਨੂੰ ਤਪਾ ਤੋਂ ਲੁਧਿਆਣਾ ਰੈਫਰ ਕਰ ਦਿਤਾ ਗਿਆ ਐ, ਜਿਥੇ ਉਸਦੀ ਹਾਲਤ ਨਾਜੁਕ ਬਣੀ ਹੋਈ ਐ...