Punjab

ਛੋਟੀਆਂ ਗੱਡੀਆਂ ਲਈ ਖੁੱਲਿਆ Manimahesh Yatra ਦਾ ਰਸਤਾPunjabkesari TV

4 years ago

ਮਨੀਮਹੇਸ਼ ਜਾਣ ਵਾਲੇ ਸ਼ਰਧਾਲੂਆਂ ਲਈ ਰਾਹਤ ਦੀ ਖਬਰ ਹੈ। ਚੰਬਾ-ਭਰਮੌਰ ਰਸਤਾ ਦੋ ਦਿਨਾਂ ਤੋਂ ਬਾਅਦ ਦੋਬਾਰਾ ਖੋਲ ਦਿੱਤਾ ਗਿਆ ਹੈ। ਫਿਲਹਾਲ ਇਸ ਰਸਤੇ ਰਾਹੀਂ ਸਿਰਫ ਦੋ-ਪਹੀਆ ਤੇ ਛੋਟੇ ਵਾਹਨ ਹੀ ਗੁਜ਼ਰ ਰਹੇ ਨੇ। ਇਹ ਓਹੀ ਰਸਾਤ ਹੈ ਜਿਸ ਰਾਹੀਂ ਸ਼ਰਧਾਲੂ ਮਨੀਮਹੇਸ਼ ਦੀ ਯਾਤਰਾ ਕਰਦੇ ਨੇ। ਦੋ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਖੂਬਸੂਰਤ ਤੇ ਖਤਰਨਾਕ ਨੇ। ਖੂਬਸੂਰਤੀ ਹੈ ਸ਼ਿਵ ਕੁੰਡ ਇਲਾਕੇ ਦੀ ਜਿਥੇ ਮਨੀਮਹੇਸ਼ ਜਾਣ ਵਾਲੇ ਸ਼ਰਧਾਲੂਆਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਖਤਰਨਾਕ ਤਸਵੀਰਾਂ ਨੇ ਚੰਬਾ-ਭਰਮੌਰ ਰਸਤੇ ਦੀਆਂ, ਜਿੱਥੇ ਲੋਕ ਜਾਨ ਜੋਖਿਮ 'ਚ ਪਾ ਕੇ ਸਫਰ ਕਰਦੇ ਨੇ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹਾਲਾਤ ਕਾਫੀ ਖਰਾਬ ਸਨ। ਕਈ ਸੜਕਾਂ 'ਤੇ ਲੈਂਡਸਲਾਈਡ ਵੀ ਹੋਇਆ ਤੇ ਕਈਆਂ ਦਾ ਲਿੰਕ ਟੁੱਟ ਗਿਆ ਸੀ। ਬਰਸਾਤ ਘਟਣ ਤੋਂ ਬਾਅਦ ਹਾਲਾਤ ਹੌਲੀ-ਹੌਲੀ ਪਟੜੀ 'ਤੇ ਵਾਪਸ ਆ ਰਹੇ ਨੇ।