Punjab

Father ਤੋਂ ਸੁਣੋ ਸ਼ਹੀਦ ਪੁੱਤ ਦੀ StoryPunjabkesari TV

5 years ago

ਇਸ ਪਰਿਵਾਰ ਨੇ ਆਪਣਾ ਜਵਾਨ ਪੁੱਤ ਗਵਾਇਆ ਹੈ.....ਇਸ ਭੈਣ ਦਾ ਵੀਰ ਹੁਣ ਕਦੇ ਵਾਪਸ ਮੁੜ ਕੇ ਨਹੀਂ ਆਵੇਗਾ.....ਕਿਉਂਕਿ ਉਹ ਦੇਸ਼ ਤੋਂ ਆਪਣੀ ਜਾਨ ਵਾਰ ਗਿਆ.....ਫੌਜ 'ਚ ਵੱਡਾ ਅਫਸਰ ਬਣਨ ਦਾ ਸਪਨਾ ਲੈ ਕੇ ਮਨਿੰਦਰ ਨੇ ਸੀ.ਆਰ.ਪੀ. ਐੱਫ. ਨੂੰ ਚੁਣਿਆ ਪਰ ਹੌਣੀ ਨੇ ਉਸ ਦੇ ਸਪਨੇ ਪੂਰੇ ਨਹੀਂ ਹੋਣ ਦਿੱਤੇ....ਤੇ ਢੇਡ ਸਾਲ ਬਾਅਦ ਹੀ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਿਆ.....ਤੇ ਪਰਿਵਾਰ ਨੂੰ ਦੇ ਗਿਆ ਕਦੇ ਨਾ ਭੁੱਲਣ ਵਾਲਾ ਗਮ....ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਮੁਤਾਬਕ ਮਨਿੰਦਰ ਇਕ ਵੱਡਾ ਅਫਸਰ ਬਣਨਾ ਚਾਹੁੰਦਾ ਸੀ ਤੇ ਜ਼ਿੰਦਗੀ 'ਚ ਕੁਝ ਕਰ ਗੁਜ਼ਰਨ ਦੀ ਤੰਮਨਾ ਰੱਖਦਾ ਸੀ....ਇਸ ਲਈ ਉਸ ਨੇ ਅਜੇ ਵਿਆਹ ਵੀ ਨਹੀਂ ਕਰਵਾਇਆ ਸੀ....ਉਨ੍ਹਾਂ ਦੱਸਿਆ ਕਿ ਮਨਵਿੰਦਰ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ ਤੇ ਜਾਂਦੇ ਸਮੇਂ ਆਖਰੀ ਵਾਰ ਉਸ ਨੇ ਉਨ੍ਹਾਂ ਦੇ ਹੱਥੋਂ ਚਾਪ ਪੀਣ ਦੀ ਇੱਛਾ ਜਤਾਈ ਸੀ...ਤੇ ਨਾਲ ਹੀ ਕਿਹਾ ਸੀ ਕਿ ਪਤਾ ਨਹੀਂ ਮੁੜ ਇਹ ਚਾਹ ਪੀਣਾ ਨਸੀਬ 'ਚ ਹੋਵੇਗਾ ਜਾਂ ਨਹੀਂ.....
 

NEXT VIDEOS