PUNJAB 2020

Pulwama Attack: ਮੇਰਾ ਜੇ ਦੂਸਰਾ ਪੁੱਤ ਵੀ ਹੁੰਦਾ ਤਾਂ ਫੌਜ 'ਚ ਭੇਜ ਦਿੰਦਾPunjabkesari TV

1 views one month ago

ਇਹ ਬੋਲ ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਜੀ ਦੇ,,,, ਜਿੰਨਾ ਦੇ ਇਕਲੌਤੇ ਪੁੱਤਰ ਕੁਲਵਿੰਦਰ ਸਿੰਘ ਨੇ ਆਪਣਾ ਇਹ ਜਨਮ ਦੇਸ਼ ਦੇ ਲੇਖੇ ਲਗਾ ਦਿੱਤਾ, ਤੇ ਸ਼ਹਾਦਤ ਦਾ ਜਾਮ ਪੀ ਲਿਆ। 14 ਫਰਵਰੀ 2019 ਨੂੰ ਸ਼੍ਰੀਨਗਰ ਦੇ ਪੁਲਵਾਮਾ ਇਲਾਕੇ 'ਚ ਸੀਆਰਪੀਐਫ ਜਵਾਨਾਂ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ 44 ਜਵਾਨ ਸ਼ਹੀਦ ਹੋਏ ਜਿੰਨਾ 'ਚੋ ਇੱਕ ਪੰਜਾਬ ਦੇ ਜਿਲਾ ਅਨੰਦਪੁਰ ਸਾਹਿਬ ਦੇ ਪਿੰਡ ਰੌਲੀ ਦਾ ਜਵਾਨ ਵੀ ਮੌਜੂਦ ਸੀ। ਇਸ ਦਰਦਨਾਕ ਹਾਦਸੇ ਨੂੰ ਪੂਰਾ 1 ਸਾਲ ਹੋ ਗਿਆ ਹੈ, ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਜੀ ਦੀ ਮੰਗ ਸੀ ਕਿ ਓਨਾ ਦੇ ਬੇਟੇ ਦੇ ਨਾਂਅ 'ਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਰੱਖਿਆ ਜਾਵੇ, ਪਿੰਡ ਨੂੰ ਆਂਦੀ ਸੜਕ ਦਾ ਨਾਂਅ ਸ਼ਹੀਦ ਪੁੱਤਰ ਦੇ ਨਾਂਅ 'ਤੇ ਰੱਖਿਆ ਜਾਵੇ, ਤਾਂ ਬੀਤੀ 13 ਫਰਵਰੀ ਨੂੰ ਰੂਪਨਗਰ ਜਿਲੇ ਦੀ ਡੀਸੀ ਸੋਨਾਲੀ ਗਿਰੀ ਸ਼ਹੀਦ ਕੁਲਵਿੰਦਰ ਸਿੰਘ ਜੀ ਦੇ ਪਿਤਾ ਨਾਲ ਪਹੁੰਚੀ ਤੇ ਸਰਕਾਰੀ ਸਕੂਲ ਦਾ ਨਾਂਅ ਓਨਾ ਦੇ ਬੇਟੇ ਦੇ ਨਾਂਅ 'ਤੇ ਰੱਖਿਆ ਗਿਆ, ਤੇ ਨਾਲ ਹੀ ਸਕੂਲ ਨੂੰ ਗ੍ਰਾਂਟ ਵੀ ਦਿੱਤੀ। ਉਸ ਦਿਨ ਵੀ ਸ਼ਹੀਦ ਕੁਲਵਿੰਦਰ ਦੇ ਪਿਤਾ ਨੇ ਆਪਣੇ ਬੇਟੇ ਦੀ ਜੈਕਟ ਪਹਿਨੀ ਹੋਈ ਸ, ਤੇ ਇਸ ਦੌਰਾਨ ਉਹ ਭਾਵੁਕ ਵੀ ਦਿਖਾਈ ਦਿੱਤੇ।