Punjab

Ravidas ਮੰਦਰ ਢਾਹੇ ਜਾਣ ਪਿੱਛੇ RSS ਦੀ ਵੱਡੀ ਸਾਜਿਸ਼!Punjabkesari TV

4 years ago

ਦਿੱਲੀ 'ਚ ਰਵਿਦਾਸ ਜੀ ਮਹਾਰਾਜ ਦਾ ਮੰਦਰ ਢਾਹੇ ਜਾਣ ਦਾ ਮਾਮਲਾ ਹੁਣ ਸਿਆਸੀ ਤੂਲ ਫੜ੍ਹਦਾ ਜਾ ਰਿਹਾ ਹੈ.....ਜਲੰਧਰ 'ਚ ਕਾਂਗਰਸ ਦੇ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਵਲੋਂ ਅਹਿਮ ਮੀਟਿੰਗ ਕੀਤੀ ਗਈ...ਜਿਸ 'ਚ ਇਹ ਤੈਅ ਕੀਤਾ ਗਿਆ ਹੈ ਕਿ ਸਮੁੱਚੀ ਕਾਂਗਰਸ ਲਿਡਰਸ਼ਿਪ 13 ਅਗਸਤ ਨੂੰ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਸੱਦੇ ਦਾ ਪੂਰਣ ਤੌਰ 'ਤੇ ਸਮਰਥਨ ਕਰੇਗੀ....ਤੇ ਕਾਂਗਰਸੀ ਆਗੂ ਆਪਣੇ ਵਰਕਰਾਂ ਸਮੇਤ ਰਵਿਦਾਸ ਭਾਈਚਾਰੇ ਦੇ ਹੱਕ 'ਚ ਸੜਕਾਂ 'ਤੇ ਭਾਜਪਾ ਤੇ ਆਰ. ਐੱਸ.ਐੱਸ. ਖਿਲਾਫ ਪ੍ਰਦਰਸ਼ਨ ਕਰਨਗੇ......ਦੱਸ ਦੇਈਏ ਕਿ ਮੰਤਰੀਆਂ ਵਲੋਂ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਵਿਦਾਸ ਭਾਈਚਾਰੇ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਕੀਤਾ ਗਿਆ ਹੈ.....ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਣਜੀਤ ਸਿੰਘ ਚੰਨੀ ਨੇ ਦਿੱਲੀ 'ਚ ਵਾਪਰੀ ਇਸ ਘਟਨਾ ਲਈ ਆਰ.ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ......