Punjab

Administration ਫੇਲ, ਪਿੰਡ ਬਚਾਉਣ ਲਈ ਲੋਕਾਂ ਨੇ ਲਾਇਆ ਦੇਸੀ ਜੁਗਾੜPunjabkesari TV

4 years ago


ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ 'ਚ ਕਈ ਥਾਂਵਾਂ 'ਤੇ ਹੜ੍ਹ ਆ ਗਿਆ....ਕਈ ਪਿੰਡ ਹੜ੍ਹ ਦੀ ਮਾਰ ਝੱਲ ਰਹੇ ਨੇ.....ਇਹ ਤਸਵੀਰਾਂ ਸਮਰਾਲਾ ਦੇ ਨੇੜਲੇ ਪਿੰਡ ਦੀਆਂ ਨੇ....ਜਿਥੇ ਪੁਲੀ ਸਾਫ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਰੁੱਕ ਗਈ ਤੇ ਬਰਸਾਤੀ ਪਾਣੀ ਫਸਲਾ ਨੂੰ ਬਰਬਾਦ ਕਰਦਾ ਹੋਇਆ ਪਿੰਡ 'ਚ ਜਾ ਵੜ੍ਹਿਆ......ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਵਲੋਂ ਸਮਾਂ ਰਹਿੰਦਿਆਂ ਪੁਲੀ ਸਾਫ ਕਰਵਾਈ ਹੁੰਦੀ ਤਾਂ ਉਨ੍ਹਾਂ ਦੇ ਪਿੰਡ ਦਾ ਇਹ ਹਾਲ ਨਾ ਹੁੰਦਾ.....ਦੱਸ ਦੇਈਏ ਕਿ ਸਮਰਾਲਾ 'ਚ ਸੜਕਾਂ ਦਾ ਨਿਰਮਾਣ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਾਲੇ ਬੰਦ ਕਰ ਦਿੱਤੇ ਗਏ ਸਨ.....ਪਰ ਪਾਣੀ ਦੇ ਤੇਜ਼ ਵਹਾਅ ਨੂੰ ਵੇਖਦਿਆਂ ਪਿੰਡ ਵਾਸੀਆਂ ਨੇ ਸੜਕ 'ਚ ਪਾੜ ਪਾ ਕੇ ਪਾਣੀ ਦੀ ਨਿਕਾਸੀ ਦਾ ਰਾਹ ਬਣਾ ਦਿੱਤਾ......
 

NEXT VIDEOS