Punjab

ਜਨ ਕਲਿਆਣਾ ਸਭਾ ਨੇ ਸਜਾਇਆ ਸ਼੍ਰੀ ਰਾਮ ਦਰਬਾਰ, ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਕੀਤੀ ਸ਼ਿਰਕਤPunjabkesari TV

4 years ago

ਜਲੰਧਰ ਜਨ ਕਲਿਆਣ ਸਭਾ ਹਰਨਾਮਦਾਸ ਪੁਰਾ ਵੱਲੋਂ ਬੀਤੀ ਰਾਤ ਸ਼੍ਰੀ ਰਾਮ ਦਰਬਾਰ ਸਜਾਇਆ ਗਿਆ। ਦੱਸ ਦੇਈਏ ਕਿ ਦਿਵਿਆ ਜੋਤੀ ਸੰਸਥਾਨ ਦੀ ਸਾਧਵੀ ਪੰਕਜਾ ਭਾਰਤੀ ਵੱਲੋਂ 28 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਸ਼੍ਰੀ ਕਿਸ਼ਨ ਮੰਦਿਰ 'ਚ ਸਜਾਇਆ ਗਿਆ। ਬੀਤੀ ਰਾਤ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਤਹਿਤ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਸ਼੍ਰੀ ਵਿਜੇ ਚੋਪੜਾ ਜੀ ਨੇ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਜਨ ਕਲਿਆਣ ਸਭਾ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਵੀ ਸਨਮਾਨਤ ਕੀਤਾ ਗਿਆ। ਦੱਸ ਦੇਈਏ ਅੱਜ ਜਨ ਕਲਿਆਣ ਸਭਾ ਵੱਲੋਂ ਸ੍ਰੀ ਮਹਾਵੀਰ ਜੈਨ ਭਵਨ ਕਪੂਰਥਲਾ ਚੌਕ ਵਿਖੇ ਅੱਖਾਂ ਦਾ ਫ੍ਰੀ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿੱਥੇ ਵੱਧ ਚੜ੍ਹ ਕੇ ਲੋਕ ਪਹੁੰਚ ਰਹੇ ਹਨ।