Punjab

ਠੰਡ ਤੋਂ ਅਜੇ ਰਾਹਤ ਨਹੀਂ, ਮੀਂਹ ਵਧਾਏਗਾ ਮੁਸ਼ਕਿਲਾਂPunjabkesari TV

4 years ago

ਅਕਸਰ ਕਿਹਾ ਜਾਂਦਾ ਐ ਕਿ ਲੋਹੜੀ ਤੋਂ ਬਾਅਦ ਮੌਸਮ ਖੁੱਲ੍ਹ ਜਾਂਦਾ ਐ... ਪਰ ਉਸਦੇ ਉਲਟ ਲੋਹੜੀ ਤੋਂ ਬਾਅਦ ਠੰਡ ਨੇ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕੀਤਾ ਐ....ਠੰਡੀਆਂ ਹਵਾਵਾਂ, ਧੁੰਦ ਤੇ ਕੋਹਰੇ ਨੇ ਪੂਰੇ ਉਤਰ ਭਾਰਤ ਸਣੇ ਪੰਜਾਬ ਨੂੰ ਕੰਬਣੀ ਛੇੜੀ ਹੋਈ ਐ... ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 2-3 ਦਿਨਾਂ ਤੱਕ ਅਜੇ ਠੰਡ ਤੋਂ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ... ਸਗੋਂ ਅਗਲੇ 48 ਘੰਟਿਆਂ ਤੱਕ ਇਸੇ ਤਰ੍ਹਾਂ ਬੱਦਲਵਾਈ ਵਾਲਾ ਮੌਸਮ ਰਹੇਗਾ...ਤੇ ਸੀਤ ਹਵਾਵਾਂ ਚੱਲਣਗੀਆਂ, ਜੋ ਠੰਡ 'ਚ ਹੋਰ ਇਜ਼ਾਫਾ ਕਰਨਗੀਆਂ...