PUNJAB 2019

Mount Everest 'ਤੇ Punjabi ਮੁੰਡੇ ਨੇ ਲਹਿਰਾਇਆ TirangaPunjabkesari TV

290 views 26 days ago

ਮਾਲਵੇ ਦੇ ਰੇਤਲੇ ਟਿੱਬਿਆਂ 'ਚੋਂ ਨਿਕਲ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ 'ਤੇ ਦੇਸ਼ ਦਾ ਝੰਡਾ ਲਹਿਰਾਉਣ ਵਾਲਾ ਇਹ ਪੰਜਾਬੀ ਸ਼ੇਰ ਰਮਨਵੀਰ ਸਿੰਘ ਐ... ਮਾਨਸਾ ਦੇ ਪਿੰਡ ਜਟਾਣਾ ਕਲਾਂ ਦਾ ਰਹਿਣ ਵਾਲਾ ਇਹ ਗੱਭਰੂ  ਐੱਨ.ਐੱਸ.ਜੀ. ਕਮਾਂਡੋ ਦਾ ਜਵਾਨ ਐ...8 ਸਾਲ ਪਹਿਲਾਂ ਰਮਨ ਸੀ. ਆਈ. ਐੱਫ 'ਚ ਭਰਤੀ ਹੋਇਆ ਸੀ ..ਤੇ ਉਹ ਐੱਨ. ਐੱਸ. ਜੀ. ਕਮਾਂਡੋ 'ਚ ਦੇਸ਼ ਦੀ ਸੇਵਾ ਕਰ ਰਿਹਾ ਐ...ਤੇ ਇਸੇ ਦੌਰਾਨ ਉਸਨੇ ਮਾਊਂਟ ਐਵਰੇਸਟ 'ਤੇ ਤਿਰੰਗਾ ਲਹਿਰਾ ਕੇ ਨਾ ਸਿਰਫ ਦੇਸ਼ ਸਗੋਂ ਪੰਜਾਬ ਤੇ ਆਪਣੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਐ... ਪਰਿਵਾਰ ਨੂੰ ਜਦੋਂ ਰਮਨਵੀਰ ਦੇ ਮਾਊਂਟ ਐਵਰੇਸਟ ਸਰ ਕਰਨ ਦੀ ਗੱਲ ਪਤਾ ਲੱਗੀ ਤਾਂ ਘਰ 'ਚ ਵਿਆਹ ਵਰਗਾ ਮਾਹੌਲ ਬਣ ਗਿਆ...ਵਧਾਈਆਂ ਦੇਣ ਤੇ ਮੂੰਹ ਮਿੱਠਾ ਕਰਨ ਦਾ ਸਿਲਸਿਲਾ ਤੁਰ ਪਿਆ... ਪੁੱਤ ਦੀ ਇਸ ਹੌਸਲੇ ਭਰੀ ਪ੍ਰਾਪਤੀ ਤੋਂ ਮਾਪਿਆਂ ਬੇਹੱਦ ਖੁਸ਼ ਹਨ...