PUNJAB 2019

Punjab ਦੇ ਹਵਾਈ ਅੱਡਿਆਂ 'ਤੇ ਵਧੀ ਚੌਕਸੀ, High Alert ਜਾਰੀPunjabkesari TV

2673 views 11 months ago

ਪਾਕਿਸਤਾਨ 'ਤੇ ਭਾਰਤ ਦੀ ਦੂਜੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੇ ਸਰਹੱਦੀ ਸੂਬੇ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਐ ... ਖਾਸ ਕਰ ਪੰਜਾਬ ਦੇ ਹਵਾਈ ਅੱਡਿਆਂ,.. ਜਿਨ੍ਹਾਂ 'ਚ ਆਦਮਪੁਰ ਏਅਰਪੋਰਟ, ਹਲਵਾਰਾ, ਪਠਾਨਕੋਟ ਏਅਰਬੇਸ ਸ਼ਾਮਲ ਹਨ ਹਾਈ ਅਲਰਟ 'ਤੇ ਹਨ... ਇਨ੍ਹਾਂ ਹਵਾਈ ਅੱੱਡਿਆਂ 'ਤੇ ਪੁਲਸ ਚੌਕਸੀ ਵਧਾ ਦਿੱਤੀ ਗਈ ਐ ... ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ... ਹਵਾਈ ਫੌਜ ਦੇ ਸੂਤਰਾਂ ਮੁਤਾਬਕ ਸਰਜੀਕਲ ਸਟ੍ਰਾਈਕ ਲਈ ਭਾਰਤੀ ਲੜਾਕੂ ਜਹਾਜ਼ਾਂ ਨੇ ਆਦਮਪੁਰ ਤੋਂ ਉਡਾਣ ਭਰੀ ਸੀ ... ਤੇ ਤੜਕੇ 3.30 ਦੇ ਕਰੀਬ ਪੀ. ਓ. ਕੇ. 'ਚ ਦਾਖਲ ਹੋ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਤੇ ਹਮਲੇ ਕੀਤੇ। ਸੂਤਰਾਂ ਦੀ ਮੰਨੀਏ ਤਾਂ ਇਸ ਦੂਜੀ ਸਟ੍ਰਾਈਕ 'ਚ 300 ਦੇ ਕਰੀਬ ਅੱਤਵਾਦੀ ਮਾਰੇ ਗਏ ਹਨ.... ਟੀ. ਵੀ. ਰਿਪੋਰਟ ਮੁਤਾਬਕ ਇਸ ਹਮਲੇ 'ਚ ਪੀ. ਓ. ਕੇ. ਦੇ ਬਾਲਾਕੋਟ-ਚਕੋਟੀ 'ਚ ਅੱਤਵਾਦੀਆਂ ਦੇ ਲਾਂਚ ਪੈਡ ਅਤੇ ਜੈਸ਼-ਏ-ਮੁਹੰਮਦ ਦਾ ਅਲਫਾ-3 ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਐ... ਜਿਸਤੋਂ ਬਾਅਦ ਪਾਕਿਸਤਾਨ ਦੀ ਬੌਖਲਾਹਟ ਲਾਜ਼ਮੀ ਐ।