Punjab

Chandigarh: Pawan Bansal ਲੜ ਸਕਦੇ ਨੇ Lok Sabha Election !Punjabkesari TV

4 years ago

ਜਗ ਬਾਣੀ ਟੀਵੀ 'ਤੇ ਇਸ ਸਮੇਂ ਵੱਡੀ ਖਬਰ ਨੇ ਦਸਤਕ ਦਿੱਤਾ ਹੈ। ਸੂਤਰਾਂ ਤੋਂ ਖਬਰ ਹੈ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਚੰਡੀਗੜ੍ਹ ਤੋਂ ਪਵਨ ਕੁਮਾਰ ਬਾਂਸਲ ਨੂੰ ਉਮੀਦਵਾਰ ਐਲਾਨ ਸਕਦੀ ਹੈ। ਪਵਨ ਬਾਂਸਲ ਦੇ ਘਰ ਜਸ਼ਨ ਦੀਆਂ ਇਹ ਤਸਵੀਰਾਂ ਖਬਰ ਨੂੰ ਹੋਰ ਵੀ ਪੁਖਤਾ ਕਰ ਰਹੀਆਂ ਨੇ। ਪਵਨ ਬਾਂਸਲ ਦੇ ਸਮਰਥਕ ਉਨਾਂ ਦੇ ਘਰ ਲੱਡੂਆਂ ਦੇ ਡੱਬੇ ਲੈ ਕੇ ਪਹੁੰਚ ਰਹੇ ਨੇ। ਤਸਵੀਰਾਂ ਕੁਝ ਸਮਾਂ ਪਹਿਲਾਂ ਦੀਆਂ ਨੇ, ਜਿੱਥੇ ਕਾਂਗਰਸੀ ਵਰਕਰ ਪਵਨ ਬਾਂਸਲ ਨੂੰ ਲੱਡੂ ਖਿਲਾਉਂਦੇ ਹੋਏ ਜਸ਼ਨ ਮਨਾ ਰਹੇ ਨੇ। ਲੋਕ ਸਭਾ ਸਟਿ ਚੰਡੀਗੜ੍ਹ 'ਤੇ ਨਵਜੋਤ ਕੌਰ ਸਿੱਧੂ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਸਨ। ਜੇਕਰ ਬਾਂਸਲ ਦੇ ਨਾਮ 'ਤੇ ਹੀ ਮੋਹਰ ਲੱਗਦੀ ਹੈ ਤਾਂ ਕੀ ਸਮਝਿਆ ਜਾਵੇ ਨਵਜੋਤ ਕੌਰ ਸਿੱਧੂ ਦੀ ਦਾਅਵੇਦਾਰੀ ਨੂੰ ਦਰਕਿਨਾਰ ਕੀਤਾ ਗਿਆ ਜਾਂ ਫਿਰ ਪੰਜਾਬ 'ਚ ਕਿਸੇ ਹੋਰ ਸੀਟ 'ਤੇ ਕੌਰ ਸਿੱਧੂ ਚੋਣ ਲੜਣਗੇ।