Punjab

ਪਠਾਨਕੋਟ 'ਚ ਸ਼ੱਕ ਦੇ ਅਧਾਰ 'ਤੇ 5 ਨੌਜਵਾਨ ਹਿਰਾਸਤ 'ਚ ਲਏPunjabkesari TV

5 years ago

ਪਠਾਨਕੋਟ ਪੁਲਸ ਨੇ ਸ਼ੱਕ ਦੇ ਅਧਾਰ 'ਤੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਐ...ਪਠਾਨਕੋਟ ਦੇ ਪਿੰਡ ਮਾਮੂਨ 'ਚ ਪਿੰਡ ਵਾਸੀਆਂ ਨੇ ਕੁਝ ਸ਼ੱਕੀ ਲੋਕਾਂ ਨੂੰ ਸੜਕ 'ਤੇ ਘੁੰਮਦੇ ਦੇਖਿਆ ਤਾਂ ਉਨ੍ਹਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ...ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸ਼ੱਕੀ 5 ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ...ਹਿਰਾਸਤ 'ਚ ਲਏ ਨੌਜਵਾਨ ਜੰਮੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ, ਜੋ ਕਿ ਜੰਮੂ ਤੋਂ ਹਿਮਾਚਲ ਕੰਮ ਲਈ ਜਾ ਰਹੇ ਸਨ...ਪਿੰਡ ਮਾਮੂਨ ਨੇੜੇ ਇਨ੍ਹਾਂ ਦੀ ਗੱਡੀ ਖਰਾਬ ਹੋ ਗਈ ਤੇ ਇਹ ਸਥਾਨਕਾਂ ਲੋਕਾਂ ਤੋਂ ਹਿਮਾਚਲ ਤੇ ਅੰਮ੍ਰਿਤਸਰ ਦਾ ਰਸਤਾ ਪੁੱਛਣ ਲੱਗੇ, ਜਿਸਦੇ ਚੱਲਦਿਆਂ ਲੋਕਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਤੇ ਪੁਲਸ ਨੇ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ..ਪੁਲਸ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਕਤਰਾ ਰਹੀ ਐ, ਫਿਲਹਾਲ ਹਿਰਾਸਤ 'ਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਐ। 
 

NEXT VIDEOS