Punjab

Batala Tragedy 'ਤੇ ਬੋਲੇ Badal- ਇਨ੍ਹਾਂ ਗੱਲਾਂ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ'Punjabkesari TV

4 years ago

ਬੁੱਧਵਾਰ ਸ਼ਾਮ ਬਟਾਲਾ ਧਮਾਕੇ ਨਾਲ ਦਹਿਲ ਉਠਿਆ...ਹਸਨੀ ਪੁਲ ਕੋਲ ਪਟਾਕਾ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ ਨੇ ਲਾਸ਼ਾਂ ਦੇ ਢੇਰ ਲਗਾ ਦਿੱਤੇ... ਫੈਕਟਰੀ ਦੇ ਅੰਦਰ ਕੰਮ ਕਰਨ ਵਾਲਿਆਂ ਦੇ ਨਾਲ-ਨਾਲ ਕੋਲ ਸੜਕ 'ਤੇ ਲੰਘਦੇ ਲੋਕ ਧਮਾਕੇ ਦਾ ਸ਼ਿਕਾਰ ਹੋਏ... ਕਿਸੇ ਦਾ ਪੁੱਤ...ਕਿਸੇ ਦਾ ਪਿਤਾ ....ਤੇ ਕਿਸੇ ਦਾ ਸੁਹਾਰ ਮਿਟ ਗਿਆ...ਬਟਾਲਾ 'ਚ ਵਾਪਰੇ ਇਸ ਦੁਖਾਂਤ 'ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਹਰ ਵਿਅਕਤੀ ਵਲੋਂ ਦੁੱਖ ਪ੍ਰਗਟਾਇਆ ਜਾ ਰਿਹਾ ਐ... ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਵੀ  ਫੈਕਟਰੀ ਧਮਾਕੇ 'ਚ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਐ .. ਤੇ ਨਾਲ ਹੀ ਨਸੀਹਤ ਦਿੱਤੀ ਕਿ ਅਜਿਹੀਆਂ ਚੀਜ਼ਾਂ ਦਾ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਐ ... ਬਾਦਲ ਸੁਲਤਾਨਪੁਰ ਲੋਧੀ ਵਿਖੇ ਨਗਰ ਨੂੰ ਵ੍ਹਾਈਟ ਸਿਟੀ ਬਣਾਉਣ ਦੀ ਸ਼ੁਰੂਆਤ ਲਈ ਕਰਵਾਏ ਗਏ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ...