PUNJAB 2020

'ਨਰਾਜ਼' ਪ੍ਰਗਟ ਸਿੰਘ ਸਾਹਮਣੇ ਬੈਠੇ OP Soni ਦਾ ਸੁਣੋ ਹਾਸੋਹੀਣਾ ਜਵਾਬ !Punjabkesari TV

1 views one month ago

ਜਲੰਧਰ 'ਚ ਪਹੁੰਚੇ ਕੈਪਟਨ ਦੇ ਵਜੀਰ ਓਪੀ ਸੋਨੀ ਨੇ ਅੱਜ ਜਲੰਧਰ ਜਿਲੇ ਦੇ ਅਧੀਨ ਆਉਂਦੇ ਸਾਰੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਓਪੀ ਸੋਨੀ ਨੇ ਕਿਹਾ ਕਿ ਅਜੇ ਓਨਾ ਦੀ ਸਰਕਾਰ ਨੂੰ 2 ਸਾਲ ਬਚੇ ਨੇ, ਤਾਂ ਜੋ ਵਾਅਦੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਸੀ ਓਨਾ ਨੂੰ ਪੂਰਾ ਕੀਤਾ ਜਾਏਗਾ। ਇਸ ਮੀਟਿੰਗ 'ਚ ਪ੍ਰਗਟ ਸਿੰਘ ਖੁਦ ਵੀ ਮੌਜੂਦ ਸਨ, ਓਨਾ ਦੀ ਮੌਜੂਦਗੀ 'ਚ ਪੱਤਰਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿੱਖੀ ਚਿਠੀ 'ਤੇ ਸਵਾਲ ਪੁੱਛਿਆ ਤਾਂ ਓਪੀ ਸੋਨੀ ਨੇ ਕਿਹਾ ਕਿ ਕਿਸੇ ਦੇ ਇਲਾਕੇ 'ਚ ਕੰਮ ਜਿਆਦਾ ਹੁੰਦੇ ਨੇ ਕਿਸੇ ਦੇ ਘੱਟ, ਬਾਕੀ ਓਨਾ ਨੇ ਚਿੱਠੀ ਅਜੇ ਨਹੀਂ ਪੜੀ, ਕੈਪਟਨ ਅਮਰਿੰਦਰ ਖੁਦ ਸਿਆਣੇ ਨੇ ਓਹੀ ਬਣਦਾ ਜਵਾਬ ਵਿਧਾਇਕ ਪ੍ਰਗਟ ਸਿੰਘ ਨੂੰ ਦੇਣਗੇ।