Punjab

Nihang ਸਿੰਘਾਂ ਦੇ Bus 'ਤੇ ਹਮਲੇ ਵਾਲੀ Viral Video ਦਾ ਜਾਣੋ ਪੂਰਾ ਸੱਚPunjabkesari TV

4 years ago

ਸਵਾਰੀਆਂ ਨਾਲ ਭਰੀ ਬੱਸ 'ਤੇ ਨਹਿੰਗ ਸਿੰਘਾਂ ਦੇ ਹਮਲੇ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਐ ...ਵੀਡੀਓ ਕਪੂਰਥਲਾ-ਨਕੋਦਰ ਰੋਡ ਦੀ ਐ...ਵੀਡੀਓ 'ਚ ਵੇਖ ਸਕਦੇ ਹੋ ਕਿਵੇਂ ਘੋੜਿਆਂ ਤੇ ਸਵਾਰ ਨਹਿੰਗ ਸਿੰਘ ਪੀਆਰਟੀਸੀ ਦੀ ਬੱਸ ਨੂੰ ਘੋਰ ਕੇ ਖੜ੍ਹੇ ਨੇ...ਨਹਿੰਗ ਸਿੰਘਾਂ ਨੇ ਨਾ ਸਿਰਫ ਡਰਾਈਵਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ...ਸਗੋਂ ਬਰਛਿਆਂ ਤੇ ਤਲਵਾਰਾਂ ਨਾਲ ਬੱਸ 'ਤੇ ਹਮਲਾ ਕਰਦਿਆਂ ਭੰਨਤੋੜ ਕੀਤੀ....ਜਿਸਤੋਂ ਬਾਅਦ ਡਰਾਈਵਰ ਨੇ ਬੱਸ ਭਜਾ ਲਈ ... ਦਰਅਸਲ, ਇਹ ਸਾਰਾ ਫਸਾਦ ਬੱਸ ਦੇ ਹਾਰਨ ਤੋਂ ਡਰੇ ਘੋੜੇ ਨੂੰ ਬੱਸ ਦੀ ਫੇਟ ਵੱਜਣ ਮਗਰੋਂ ਹੋਇਆ....ਹਮਲੇ ਵੇਲੇ ਬੱਸ 'ਚ ਮੌਜੂਦ ਲੋਕਾਂ ਨੇ ਦੱਸਿਆ ਕਿ ਕਿਵੇਂ ਨਿਹੰਗ ਸਿੰਘ ਆਪੇ ਤੋਂ ਬਾਹਰ ਹੋ ਗਏ ...ਤੇ ਬਿਨਾਂ ਕਿਸੇ ਦੀ ਗੱਲ ਸੁਣੇ ਬੱਸ 'ਤੇ ਹਮਲਾ ਕਰ ਦਿੱਤਾ...