Punjab

Navjot Sidhu ਨੇ Rahul Gandhi ਨਾਲ ਕੀਤੀ ਮੁਲਾਕਾਤPunjabkesari TV

4 years ago

ਪੰਜਾਬ ਸਰਕਾਰ ਨਾਲ ਚੱਲੇ ਰਹੇ ਖਟਾਸ ਭਰੇ ਰਿਸ਼ਤਿਆਂ 'ਚ ਨਵਜੋਤ ਸਿੱਧੂ ਸਿੱਧੂ ਦਿੱਲੀ ਦਰਬਾਰ 'ਚ ਪਹੁੰਚ ਗਏ ਨੇ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਚ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ। ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਇਸ ਸਮੇਂ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੀਐਮ ਕੈਪਟਨ ਨਵਜੋਤ ਸਿੰਘ ਸਿੱਧੂ ਦੀ ਕਾਰਹੁਜ਼ਾਰੀ 'ਤੇ ਸਵਾਲ ਖੜੇ ਕਰ ਰਕੇ ਉਨਾਂ ਦਾ ਮੰਤਰਾਲਾ ਵੀ ਬਦਲ ਚੁੱਕੇ ਨੇ, ਜਿਸ ਤੋਂ ਬਾਅਦ ਸਿੱਧੂ ਨੇ ਆਪਣਾ ਰਿਪੋਰਟ ਕਾਰਡ ਵੀ ਜਾਰੀ ਕੀਤਾ ਸੀ। ਇਸੇ ਗਹਿਮਾਗਹਿਮ 'ਚ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਕੋਲ ਪਹੁੰਚ ਗਏ ਨੇ। ਸਿੱਧੂ ਸ਼ਿਕਾਇਤ ਕਰਨ ਪਹੁੰਚੇ ਨੇ ਜਾਂ ਫਿਰ ਕੋਈ ਰਾਏ-ਮਸ਼ਵਰੇ ਲਈ ਇਸ ਬਾਰੇ ਤਾਂ ਨਵਜੋਤ ਸਿੰਘ ਹੀ ਦੱਸ ਸਕਦੇ ਨੇ। ਪਰ ਫਿਲਹਾਲ ਸਿੱਧੂ-ਰਾਹੁਲ ਦੀ ਮੁਲਾਕਾਤ ਦੇ ਕਾਰਨਾਂ 'ਤੇ ਕਿਆਸਰਾਈਆਂ ਹੀ ਲਗਾਈਆਂ ਜਾ ਸਕਦੀਆਂ ਨੇ। ਇਸ ਮੁਲਾਕਾਤ ਤੋਂ ਬਾਅਦ ਪੰਜਾਬ ਸਰਕਾਰ 'ਚ ਵਿਰੋਧ ਦੇ ਬੱਦਲ ਹੋਰ ਕਾਲੇ ਹੁੰਦੇ ਦਿਖਾਈ ਦੇ ਰਹੇ ਨੇ। 

NEXT VIDEOS