Punjab

Road ਹਾਦਸੇ 'ਚ ਸਾਈਕਲ ਸਾਵਰ ਦੀ Death, Family ਦਾ ਜ਼ਬਰਦਸਤ ਹੰਗਾਮਾPunjabkesari TV

4 years ago

ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਨਾਭਾ ਮਲੇਰਕੋਟਲਾ ਦੀਆਂ ਨੇ....ਜਿਥੇ ਤੇਜ਼ ਰਫਤਾਰ ਕਾਰ ਤੇ ਸਾਈਕਲ ਦੀ ਟੱਕਰ ਹੋਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ......ਮ੍ਰਿਤਕ ਲਖਬੀਰ ਸਿੰਘ ਦੇ ਭਰਾ ਨੇ ਦੋਸ਼ ਲਗਾਇਆ ਕਿ ਪੁਲਸ ਉਸ ਦੇ ਭਰਾ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਦੀ ਬਜਾਇ ਗੱਡੀ ਸਵਾਰ ਨੂੰ ਆਪਣੇ ਨਾਲ ਲੈ ਕੇ ਚਲਦੀ ਬਣੀ.....ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਪੁਲਸ ਉਸ ਦੇ ਭਰਾ ਨੂੰ ਸਮੇਂ 'ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਂਦੀ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ.....ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ 'ਤੇ ਭੜਕੇ ਮ੍ਰਿਤਕ ਲਖਬੀਰ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਇਨਸਾਫ ਦੀ ਮੰਗ ਕੀਤੀ.....