Punjab

ਹਾਦਸਾ ਦੇਖ ਪਸੀਜਿਆ ਪੁਲਿਸ ਅਫਸਰ ਦਾ ਦਿਲ, ਕਾਫਲਾ ਰੋਕ ਕੀਤੀ ਨੌਜਵਾਨਾਂ ਦੀ ਮਦਦPunjabkesari TV

4 years ago

ਮੁਕਤਸਰ ਸਾਹਿਬ ਦੇ ਐੱਸਐੱਸਪੀ ਰਾਜ ਬਚਨ ਜੱਦ ਆਪਣੇ ਦਫਤਰ ਜਾ ਰਹੇ ਸਨ, ਤਾਂ ਸੰਦੁਆਣੇ ਗੁਰੂਦੁਆਰਾ ਸਾਹਿਬ ਸਾਹਮਣੇ 2 ਮੋਟਰਸਾਈਕਲ ਆਪਸ 'ਚ ਟਕਰਾ ਗਏ। ਹਾਦਸੇ ਨੂੰ ਦੇਖਦਿਆਂ ਐਸਐਸਪੀ ਸਾਬ੍ਹ ਨੇ ਕਾਫਲਾ ਰੁਕਵਾਇਆ ਤੇ ਜ਼ਖਮੀਆਂ ਦੀ ਮਦਦ ਕੀਤੀ, ਨਾਲ ਹੀ ਆਪਣੀ ਪਾਇਲਟ ਗੱਡੀ 'ਚ ਜ਼ਖਮੀਆਂ ਨੂੰ ਬਿਠਾ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ। ਇਸ ਹਾਦਸੇ 'ਚ 2 ਵਿਅਕਤੀ ਜ਼ਖਮੀ ਹੋਏ ਨੇ, ਜਿੰਨਾ ਨੂੰ ਗੁੱਜੀਆਂ ਸੱਟਾਂ ਦੇ ਚਲਦਿਆਂ ਫਰੀਦਕੋਟ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।