Punjab

Moga 'ਚ ਇਨਸਾਫ ਲਈ ਹਵਾ 'ਚ ਲਹਿਰਾਈਆਂ ਨੰਗੀਆਂ ਤਲਵਾਰਾਂPunjabkesari TV

4 years ago

ਸੜਕ ਵਿਚਾਲੇ ਪਈ ਲਾਸ਼.....ਵਿਲਕਦੀ ਮਾਂ..ਤੇ ਹੱਥਾਂ 'ਚ ਲਹਿਰਾਉਂਦੀਆਂ ਤਲਵਾਰਾਂ .......ਤਸਵੀਰਾਂ ਮੋਗਾ ਦੇ ਮੇਨ ਚੌਂਕ ਦੀਆਂ ਨੇ...ਜਿਥੇ ਇਕ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਨਿਹੰਗ ਸਿੰਘ ਸੜਕ 'ਤੇ ਉਤਰ ਆਏ ਤੇ ਉਨ੍ਹਾਂ ਵਲੋਂ ਲਾਸ਼ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ...ਨਿਹੰਗ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਵਿਅਕਤੀ ਸੀਤਾ ਰਾਮ ਦੀ ਬੱਸ ਦੀ ਚਪੇਟ 'ਚ ਆਉਣ ਕਾਰਨ ਮੌਤ ਹੋ ਗਈ ਪਰ ਪਰਿਵਾਰ ਗਰੀਬ ਹੋਣ ਕਾਰਨ ਪੁਲਸ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਲਾਸ਼ ਸੜਕ 'ਤੇ ਰੱਖ ਕੇ ਪ੍ਰਦਰਸਨ ਕਰਨਾ ਪਿਆ...ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗਰੀਬ ਪਰਿਵਾਰ ਦੀ ਬਣਦੀ ਸਹਾਇਤਾ ਕਰੇ ਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ