Punjab

BREAKING : ਦੋਸਤ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ Wife ਦਾ MurderPunjabkesari TV

4 years ago

#jagbani#murder#police

 

ਜਗਬਾਣੀ ’ਤੇ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਆ ਰਹੀ ਐ , ਜਿਥੇ ਪਿੰਡ ਚੜਿੱਕ ’ਚ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ’ਚ ਕਹੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ... ਵਾਰਦਾਤ ਨੂੰ ਅੰਜਾਮ ਸ਼ੁੱਕਰਵਾਰ ਰਾਤ ਨੂੰ ਦਿੱਤਾ ਗਿਆ...... ਪੁਲਸ ਨੇ ਕਾਤਲ ਪਤੀ ਤੇ ਉਸਦੇ ਦੋਸਤ ਨੂੰ ਗਿ੍ਰਫਤਾਰ ਕਰ ਲਿਆ ਐ ..... ਪੁਲਸ ਮੁਤਾਬਕ ਮਿ੍ਰਤਕਾ ਜੋਤੀ ਰਾਣੀ ਦਾ ਪਤੀ ਬਲਵੰਤ ਸਿੰਘ ਆਪਣੇ ਦੋਸਤ ਜੱਸੇ ਦੇ ਨਾਲ ਘਰ ’ਚ ਬੈਠ ਕੇ ਸ਼ਰਾਬ ਪੀ ਰਿਹਾ ਸੀ.... ਜਦੋਂ ਜੋਤੀ ਨੇ ਉਸਨੂੰ ਰੋਕਿਆ ਤਾਂ ਸ਼ਰਾਬ ਦੇ ਨਸ਼ੇ ਤੇ ਗੁੱਸੇ ’ਚ ਅੰਨ੍ਹੇ ਹੋਏ ਬਲਵੰਤ ਨੇ ਜੋਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਉਸਦੀ ਹੱਤਿਆ ਕਰ ਦਿੱਤੀ... ਸੂਤਰਾਂ ਦੀ ਮੰਨੀਏ ਤਾਂ ਜੋਤੀ ਦੇ ਜੱਸੇ ਨਾਲ ਨਾਜਾਇਜ਼ ਸੰਬੰਧ ਹਨ...ਜਿਸਦੇ ਚੱਲਦਿਆਂ ਬਲਵੰਤ ਸਿੰਘ ਨੇ  ਇਸ ਵਾਰਦਾਤ ਨੂੰ ਅੰਜਾਮ ਦਿੱਤਾ... 
 

NEXT VIDEOS