Punjab

Moga ਦੇ ਤੀਰ ਅੰਦਾਜ਼ਾ ਨੇ Mumbai 'ਚ ਗੱਢੇ ਝੰਡੇ, ਚਾਂਦੀ 'ਤੇ ਲਾਇਆ ਨਿਸ਼ਾਨਾPunjabkesari TV

4 years ago

ਮੋਗਾ ਦੇ ਪਿੰਡ ਤਲਵੰਡੀ ਭੰਗਰੀਆ 'ਚ ਓਕਾਂਰ ਸਿੰਘ ਤੇ ਜਸਕਰਨ ਸਿੰਘ ਨੇ ਪੂਰੇ ਦੇਸ਼ ਵਿਚ ਪੰਜਾਬ ਤੇ ਮੋਗਾ ਦਾ ਨਾਂ ਰੌਸ਼ਨ ਕੀਤਾ ਹੈ.....ਦਰਅਸਲ ਮੁੰਬਈ 'ਚ ਹੋਏ ਕੌਮਾਂਤਰੀ ਤੀਰ ਅੰਦਾਜ਼ੀ ਮੁਕਾਬਲੇ 'ਚ ਓਕਾਂਰ ਸਿੰਘ ਨੇ ਦੂਜਾ ਤੇ ਜਸਕਰਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ...ਦੋਹਾਂ ਖਿਡਾਰੀਆਂ ਦੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ....ਇਸ ਮੌਕੇ ਖਿਡਾਰੀਆਂ ਵਲੋਂ ਪੂਰੇ ਪਿੰਡ ਦਾ ਧੰਨਵਾਦ ਕੀਤਾ ਗਿਆ....ਜਸਕਰਨ ਤੇ ਓਕਾਂਰ ਨੇ ਦੱਸਿਆ ਕਿ ਉਨ੍ਹਾਂ ਦਾ ਸਪਨਾ ਪੂਰਾ ਕਰਨ 'ਚ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਵਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ ਹੈ....ਇਸ ਦੇ ਨਾਲ ਹੀ ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ.....