Punjab

ਇੱਕ ਹੋਰ Mig-29 ਹਵਾ 'ਚੋਂ ਲੜਖੜਾ ਨੇ ਨਿੱਚੇ ਡਿੱਗਿਆ !Punjabkesari TV

4 years ago

ਮਿੱਗ ਸੀਰੀਜ਼ ਦੇ ਲੜਾਕੂ ਜਹਾਜ਼ ਭਾਰਤੀ ਜਵਾਨਾਂ ਲਈ ਉੜਦੇ ਤਾਬੂਤ ਸਾਬਤ ਹੋ ਰਹੇ ਨੇ। ਗੋਆ ‘ਚ ਇੱਕ ਹੋਰ ਮਿੱਗ-29 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਪਰ ਗਨੀਮਤ ਰਹੀ ਕਿ ਹਾਦਸੇ ‘ਚ ਪਾਈਲਟ ਦੀ ਜਾਨ ਬਚ ਗਈ ਤੇ ਉਸਨੇ ਸਮੇਂ-ਸਿਰ ਆਪਣੇ-ਆਪ ਨੂੰ ਇਜੈਕਰ ਕਰ ਲਿਆ। ਇਹ ਮਿੱਗ-29 ਫਾਈਟਰ ਜੈੱਟ ਨੇਵੀ ਵੱਲੋਂ ਇਸਤੇਮਾਲ ਕੀਤਾ ਜਾਂਦਾ ਸੀ। ਹਾਦਸਾ ਗੋਆ ‘ਚ ਹੋਇਆ ਹੈ ਤੇ ਘਟਨਾ ਉਸ ਸਮੇਂ ਹੋਈ ਜਦੋਂ ਭਾਰਤੀ ਜਵਾਨ ਪ੍ਰੈਕਟਿਸ ਕਰ ਰਹੇ ਸੀ। ਭਾਰਤ ਦੇ ਲੜਾਕੂ ਜਹਾਜ਼ਾ ਦੀ ਮਿੱਗ ਸੀਰੀਜ਼ ਬੇਹੱਦ ਪੁਰਾਣੀ ਹੈ ਤੇ 60 ਦੇ ਦਹਾਕੇ ਤੋਂ ਇਸਤੇਮਾਲ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਨੂੰ ਸਮੇਂ-ਸਮੇਂ ‘ਤੇ ਅਪਗ੍ਰੇਡ ਵੀ ਕੀਤਾ ਗਿਆ ਹੈ। ਪਰ ਹੁਣ ਪਿਛਲੇ 5-7 ਸਾਲਾਂ ਤੋਂ ਜਿਸ ਰਫਤਾਰ ਨਾਲ ਮਿੱਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਤਾਂ ਇੱਕ ਕਹਾਵਤ ਯਾਦ ਆ ਰਹੀ ਹੈ ਜੋ ਚੀਨ ਦੇ ਸਾਮਾਨ ਲਈ ਵਰਤੀ ਜਾਂਦੀ ਹੈ, ਕਿ- ਚੀਨ ਦਾ ਸਾਮਾਨ ਚੱਲਿਆ ਤਾਂ ਆਸਮਾਨ ਤੱਕ ਨਹੀਂ ਤਾਂ ਸ਼ਾਮ ਤੱਕ...! ਹੁਣ ਕੁਝ ਇਹੋ ਹਾਲਤ ਭਾਰਤ ਦੇ ਲੜਾਕੂ ਜਹਾਜ਼ਾਂ ਦੀ ਹੋ ਗਈ ਹੈ, ਕਿਉਂਕੀ ਇਨਾਂ ਦਾ ਵੀ ਕੁਝ ਪਤਾ ਨਹੀਂ ਹੈ ਕਦੋਂ ਹਵਾਂ ਚੋਂ ਜ਼ਮੀਨ ‘ਤੇ ਆ ਕੇ ਡਿੱਗ ਪੈਣ। ਭਾਰਤ ਦੀਆਂ ਸਰੱਹਦਾਂ ਦੀ ਰੱਖਿਆ ਲਈ ਇਸ ਮਾਮਲੇ ‘ਤੇ ਸਰਕਰ ਦਾ ਧਿਆਣ ਦੇਣਾ ਬਹੁਤ ਜ਼ਰੂਰੀ ਹੈ।