Punjab

ਖੰਬੇ ਨਾਲ ਬੰਨ੍ਹ ਕੇ ਚੋਰ ਦਾ ਕੁੱਟਾਪਾ ਚਾੜ੍ਹਨ ਵਾਲਿਆਂ ਖਿਲਾਫ ਪੁਲਸ ਦਾ ਵੱਡਾ ਐਕਸ਼ਨPunjabkesari TV

4 years ago

ਫਾਜ਼ਿਲਕਾ ਦੇ ਪਿੰਡ ਸੀਤੋ ਗੁੰਨੋ 'ਚ ਇਕ ਨੌਜਵਾਨ ਨੂੰ ਖੰਬੇ ਨਾਲ ਬੰਨ ਕੇ ਕੁੱਟਣ ਵਾਲਿਆਂ 'ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ....ਡੀ. ਐੱਸ.ਪੀ. ਸੰਦੀਪ ਸਿੰਘ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਕਿਸੇ ਨਾਗਰਿਕ ਨੂੰ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੰਦਾ....ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਬੂਟਾ ਸਿੰਘ ਨੇ ਚੋਰੀ ਕੀਤੀ ਸੀ ਤਾਂ ਉਸ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਦੀ ਥਾਂ ਪੁਲਸ ਹਵਾਲੇ ਕੀਤਾ ਜਾਣਾ ਚਾਹੀਦਾ ਸੀ....ਪਰ ਕੁਝ ਲੋਕਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ....ਦੱਸ ਦੇਈਏ ਕਿ ਪੁਲਸ ਵਲੋਂ ਬੂਟਾ ਸਿੰਘ 'ਤੇ ਵੀ ਚੋਰੀ ਦਾ ਪਰਚਾ ਦਰਜ ਕੀਤਾ ਗਿਆ ਹੈ......