Punjab

Kishanpura 'ਚ ਸਜਿਆ ਮਹਾਮਾਈ ਦਾ ਦਰਬਾਰPunjabkesari TV

4 years ago

ਜਲੰਧਰ ਦੇ ਕਿਸ਼ਨਪੁਰਾ 'ਚ ਮਾਂ ਵੈਸ਼ਣੋ ਦੇਵੀ ਮੰਦਿਰ 'ਚ 5ਵਾਂ ਸਾਲਾਨਾ ਜਗਰਾਤਾ ਕਰਵਾਇਆ ਗਿਆ... ਦੇਵਾ ਅੰਕੁਸ਼ ਮਹਾਜਨ ਦੀ ਦੇਖ-ਰੇਖ 'ਚ ਕਰਵਾਏ ਗਏ ਇਸ ਜਗਰਾਤੇ ਦੌਰਾਨ ਮਹਾਮਾਈ ਦਾ ਸਜਿਆ ਸੁੰਦਰ ਦਰਬਾਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ... ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਜਗਰਾਤੇ 'ਚ ਪਹੁੰਚ ਮਹਾਮਾਈ ਦਾ ਆਸ਼ੀਰਵਾਦ ਲਿਆ... ਇਸ ਦੌਰਾਨ ਗਾਇਕਾਂ ਤੇ ਭਜਨ ਮੰਡਲੀਆਂ ਵਲੋਂ ਮਹਾਮਾਈ ਦੀਆਂ ਸੁੰਦਰ ਭੇਟਾਂ ਪੇਸ਼ ਕੀਤੀਆਂ ਗਈਆਂ, ਜਿਸ ਦਾ ਸ਼ਰਧਾਲੂਆਂ ਨੇ ਖੂਬ ਆਨੰਦ ਮਾਣਿਆ... ਕਮੇਟੀ ਮੈਂਬਰ ਆਸ਼ੂਤੋਸ਼ ਦੱਤਾ ਨੇ ਮਹਾਮਾਈ ਦੇ ਦਰ ਦੀ ਮਹਿਮਾ ਸੁਣਾਉਂਦੇ ਹੋਏ ਸ਼੍ਰੀ ਵਿਜੇ ਚੋਪੜਾ ਜੀ ਦਾ ਸਹਿਯੋਗ ਲਈ ਧੰਨਵਾਦ ਕੀਤਾ...