Punjab

ਪਾਣੀ 'ਚ ਡੁੱਬੀ 'ਸਮਾਰਟ ਸਿਟੀ', ਜਾਗੋ ਸਰਕਾਰ !Punjabkesari TV

4 years ago

                                                      ਕੁਝ ਘੰਟਿਆਂ ਦੀ ਬਾਰਿਸ਼ ਨੇ ਪੰਜਾਬ ਨੂੰ ਬੇਹਾਲ ਕਰ ਦਿੱਤਾ ਹੈ। ਜਿੱਥੇ ਵੀ ਨਜ਼ਰ ਜਾਂਦੀ ਹੈ ਹਰ ਪਾਸੇ ਸਿਰਫ ਤੇ ਸਿਰਫ ਪਾਣੀ ਹੀ ਨਜ਼ਰ ਆਉਂਦਾ ਹੈ। ਇਹ ਤਸਵੀਰਾਂ ਸਮਾਰਟ ਸਿਟੀ ਦੇ ਸੁਪਨੇ ਪਾਲ ਰਹੇ ਲੁਧਿਆਣਾ ਦੀਆਂ ਨੇ ਜਿੱਥੇ ਬਾਰਿਸ਼ ਨੇ ਸ਼ਹਿਰ 'ਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਨੇ। ਸੜਕਾਂ 'ਤੇ ਕਾਰਾਂ, ਮੋਟਰਸਾਈਕਲ ਨਹੀਂ ਬਲਕਿ ਬੱਤਖਾਂ ਮਸਤੀ ਕਰ ਰਹੀਆਂ ਨੇ। ਤਸਵੀਰਾਂ 'ਚ ਦੇਖ ਸਕਦੇ ਹੋ ਕਿਵੇਂ ਸੜਕਾਂ 'ਤੇ ਭਰੇ ਮੀਂਹ ਦੇ ਪਾਣੀ 'ਚ ਬੱਤਕਾਂ ਤੈਰ ਰਹੀਆਂ ਨੇ। ਲੋਕ ਖੁਦ ਵੀ ਇਨਾਂ ਬੱਤਖਾਂ ਨਾਲ ਖੇਡਦੇ ਦਿਖਈ ਦੇ ਰਹੇ ਨੇ। ਇਹ ਤਸਵੀਰਾਂ ਜਿੱਥੇ ਮਨ ਨੂੰ ਸ਼ਾਂਤ ਕਰ ਰਹੀਆਂ ਨੇ ਉੱਥੇ ਹੀ ਸਰਕਾਰ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ ਰਹੀਆਂ ਨੇ। ਦਾਅਵੇ ਤਾਂ ਸਰਕਾਰ ਹਰ ਸਾਲ ਕਰਦੀ ਹੈ ਕਿ ਇਸ ਵਾਰ ਬਾਰਿਸ਼ ਦੇ ਪਾਣੀ ਤੋਂ ਨਜਿੱਠਣ ਲਈ ਪ੍ਰਬੰਧ ਪੁਖਤਾ ਨੇ ਪਰ ਸਰਕਾਰ ਦੇ ਝੂਠ ਤੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਰਦਾ ਉੱਠ ਗਿਆ ਹੈ। ਤੁਸੀਂ ਖੁਦ ਦੇਖ ਸਕਦੇ ਹੋ ਸਰਕਾਰੀ ਪ੍ਰਬੰਧ ਕਿਵੇਂ ਪਾਣੀ 'ਚ ਤੈਰਦੇ ਦਿਖਾਈ ਦੇ ਰਹੇ ਨੇ।