Punjab

ਲੁਧਿਆਣਾ ਪੁਲਿਸ ਦੀ ਹੋਤ 'ਚ ਰੇਡ, 16 ਜੋੜੇ ਇਤਰਾਜ਼ਯੋਗ ਹਾਲਤ 'ਚ ਕਾਬੂPunjabkesari TV

4 years ago

ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਪੈਂਦੇ ਹੋਟਲ ਪਾਰਕ ਬਲੂ ਦੇ ਬਾਹਰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦ ਭਾਰੀ ਪੁਲਿਸ ਬਲ ਹੋਟਲ 'ਚ ਰੇਡ ਕਰਨ ਪਹੁੰਚਿਆ ਤੇ ਕਾਬੂ ਕੀਤੇ 16 ਜੋੜੇ ਜੋ ਪੁਲਿਸ ਮੁਤਾਬਿਕ ਇਤਰਾਜਯੋਗ ਹਾਲਤ 'ਚ ਪਾਏ ਗਏ। ਪੁਲਿਸ ਮੁਤਾਬਿਕ ਇਥੇ ਦੇਹ ਵਪਾਰ ਦਾ ਧੰਦਾ ਚਲਦਾ ਸੀ, ਇਸ ਮਾਮਲੇ 'ਚ ਹੋਟਲ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਕਾਬੂ ਕੀਤੇ ਕਈ ਜੋੜੇ ਨਸ਼ੇ ਦੀ ਹਾਲਤ 'ਚ ਲੱਗ ਰਹੇ ਸਨ ਤੇ ਪੁਲਿਸ ਥਾਣੇ ਬਾਹਰ ਅਜੀਬ ਬਰਤਾਵ ਕਰ ਜਮੀਨ 'ਤੇ ਲਿਟ ਰਹੇ ਸਨ। ਪੁਲਿਸ ਦਾ ਕਹਿਣਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ।