Punjab

ਹੋਟਲ ‘ਚ ਰੁਕੇ ਸਨ ‘ਗੈਂਗਸਟਰ’,…ਤੇ ਪਹੁੰਚ ਗਈ ਪੁਲਸPunjabkesari TV

4 years ago

ਮੁਕੇਰਿਆਂ- ਗੈਂਗਸਟਰਾਂ ਦੇ ਹੁਣ ਪੰਜਾਬ ਚ ਦਿਨ ਥੌੜੇ ਹੀ ਹਨ.ਇਕ ਪਾਸੇ ਜਿੱਥੇ ਗੈਂਗਸਟਰ ਆਪਸੀ ਦੁਸ਼ਮਣੀ ਨਾਲ ਖਤਮ ਹੋ ਰਹੇ ਹਨ ਉੱਥੇ ਰਹਿੰਦੀ ਕਸਰ ਪੰਜਾਬ ਪੁਲਸ ਵਲੋਂ ਸਮੇਂ ਸਮੇਂ ‘ਤੇ ਪੂਰੀ ਕੀਤੀ ਜਾ ਰਹੀ ਹੈ.ਮੁਕੇਰਿਆਂ ਪੁਲਸ ਨੂੰ ਇਤਲਾਹ ਮਿਲੀ ਕੀ ਇੱਕ ਹੋਟਲ ਚ ਕੁੱਝ ਗੈਂਗਸਟਰ ਰੁਕੇ ਹੋਏ ਹਨ.ਪੁਲਸ ਨੇ ਹੋਟਲ ਦੀ ਘੇਰਾਬੰਦੀ ਕਰ ਲਈ.ਪੁਲਸ ਦੀਆਂ ਗੱਡੀਆਂ ਨੂੰ ਵੇਖ ਇਲਾਕੇ ਚ ਸਨਸਨੀ ਫੈਲ ਗਈ.ਹਰ ਕਿਸੇ ਦੀ ਨਜ਼ਰ ਪੁਲਸ ਅਤੇ ਹੋਟਲ ‘ਤੇ ਸੀ. ਮੁਕੇਰਿਆ ਥਾਣੇ ਦੀ ਪੁਲਸ ਅਤੇ ਸੀ.ਆਏ.ਏ ਸਟਾਫ ਵਲੋਂ ਅੱਡ ਅੱਡ ਟੀਮਾਂ ਬਣਾ ਕੇ ਹੋਟਲ ਦੇ ਕਮਰੇ ਚ ਮਸਤੀ ਕਰ ਰਹੇ ਚਾਰ ਨੌਜਵਾਨਾ ਨੂੰ ਗ੍ਰਿਫਤਾਰ ਕਰ ਲਿਆ.ਪੁਲਸ ਵਲੋਂ ਸਾਰੀ ਕਾਰਵਾਈ ਨੂੰ ਗੁਪਤ ਰਖਨ ਦੀ ਕੋਸ਼ਿਸ਼ ਕੀਤੀ ਗਈ. ਸੂਤਰਾਂ ਮੁਤਾਬਕ ਚਾਰੋ ਨੌਜਵਾਨ  ਗੈਂਗਸਟਰਾਂ  ਹਨ.ਇਸ ਸਾਰੀ ਕਾਰਵਾਈ ਨੂੰ ਲੈ ਕੇ ਪੁਸਲ ਵਲੋਂ ਮੀਡੀਆਂ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ. 

NEXT VIDEOS