Punjab

ਵੇਖੋ ਕੈਪਟਨ ਦੇ 'ਸਮਾਰਟ ਸਕੂਲਾਂ' ਦਾ ਹਾਲ, ਖੰਡਰ ਬਣਿਆ ਸਰਕਾਰੀ ਸਕੂਲPunjabkesari TV

4 years ago

ਖੰਡਰ ਦਿੱਖ ਰਹੀ ਇਹ ਇਮਾਰਤ ਕੋਈ ਭੂਤੀਆ ਬੰਗਲਾ ਨਹੀਂ, ਬਲਕਿ ਲੁਧਿਆਣਾ ਦੇ ਪਿੰਡ ਜਹਾਂਗੀਰਪੁਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ ......ਜਿਸ ਦੀ ਇਮਾਰਤ ਇੰਨੀ ਜ਼ਿਆਦਾ ਖ਼ਸਤਾ ਹੋ ਚੁੱਕੀ ਹੈ ਕਿ ਲਗਭਗ ਡਿੱਗਣ ਕਿਨਾਰੇ ਹੈ .....  ਵਿਦਿਆਰਥੀਆਂ ਦਾ ਇੱਥੇ ਬੈਠਣਾ ਕਿਸੇ ਖ਼ਤਰੇ ਤੋ ਖ਼ਾਲੀ ਨਹੀਂ ਹੈ .... ਇਸ ਸਕੂਲ ਵਿੱਚ ਕਰੀਬ 250 ਦੇ ਕਰੀਬ ਵਿਦਿਆਰਥੀ ਪੜ੍ਹਦੇ ਨੇ , ਪਰ ਕਮਰਿਆਂ ਦੀ ਹਾਲਤ ਇਸ ਕਦਰ ਖ਼ਰਾਬ ਹੈ ਕਿ ਵਿਦਿਆਰਥੀਆਂ ਨੂੰ ਜ਼ਮੀਨ 'ਤੇ ਬੈਠ ਕੇ ਪੜ੍ਹਨਾ ਪੈਂਦਾ ਹੈ ..... ਠੰਡ ਹੋਵੇ..ਭਾਵੇਂ ਗਰਮੀ... ਤੇ ਭਾਵੇਂ ਬਰਸਾਤ ਦਾ ਮੌਸਮ , ਇਹ ਵਿਦਿਆਰਥੀ ਜਮੀਨ 'ਤੇ ਬੈਠ ਕੇ ਪੜ੍ਹਨ ਲਈ ਮਜ਼ਬੂਰ ਨੇ .... ਸਕੂਲ ਦੀ ਅਧਿਆਪਿਕਾ ਨੇ ਵੀ ਇਸ ਖ਼ਸਤਾ ਇਮਾਰਤ ਕਾਰਨ ਆਉਂਦੀਆਂ ਤੰਗੀਆਂ ਬਾਰੇ ਦੱਸਿਆ