Punjab

ਹਵਾਲਾਤੀ ਨੂੰ ਛੁਡਾਉਣ ਲਈ Government hospital 'ਚ ਚੱਲੀਆਂ ਗੋਲੀਆਂPunjabkesari TV

4 years ago

ਤਸਵੀਰਾਂ ਕਪੂਰਥਲਾ ਦੇ ਸਰਕਾਰੀ ਹਸਪਤਾਲ ਦੀਆਂ ਨੇ....ਜਿਥੇ ਇਕ ਹਵਾਲਾਤੀ ਦੇ ਸਾਥੀ ਹਸਪਤਾਲ ਕੰਪਲੈਕਸ 'ਚ ਗੋਲੀਆਂ ਚਲਾ ਕੇ ਉਸ ਨੂੰ ਛੁਡਾ ਲੈ ਗਏ....ਦੱਸਿਆ ਜਾ ਰਿਹਾ ਹੈ ਕਿ ਪੁਲਸ ਕਰਮੀਆਂ ਵਲੋਂ ਇਕ ਹਵਾਲਾਤੀ ਹਰਭੇਜ ਸਿੰਘ ਜਿਸ 'ਤੇ 2 ਅਪਰਾਧਿਕ ਮਾਮਲੇ ਦਰਜ ਨੇ ...ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ .....ਇਸ ਦੌਰਾਨ ਉਸ ਦੇ ਸਾਥੀਆਂ ਵਲੋਂ ਹਸਪਤਾਲ ਕੰਪਲੈਕਸ 'ਚ ਗੋਲੀਆਂ ਚਲਾਈਆਂ ਗਈਆਂ ਤੇ ਉਹ ਹਰਭੇਜ ਨੂੰ ਛੁਡਾ ਕੇ ਫਰਾਰ ਹੋ ਗਏ....ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ.....ਸੂਤਰਾਂ ਮੁਤਾਬਕ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਧਿਕਾਰਕ ਤੌਰ 'ਤੇ ਪੁਲਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ....ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ....