Punjab

ਜਿਸ Ghar ਵੱਜਣੀ ਸੀ ਸ਼ਹਿਨਾਈ,ਉਥੇ ਹੀ ਛਾਇਆ ਮਾਤਮPunjabkesari TV

4 years ago

ਕਪੂਰਥਲਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿਥੇ ਪਿੰਡ ਖੁਖਰੈਣ 'ਚ ਆਪਣੇ ਮਾਮੇ ਦੇ ਵਿਆਹ 'ਤੇ ਆਏ ਇਕ 2 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਨੇੜਲੇ ਘਰ ਅੰਦਰ ਪਈ ਵਾਸ਼ਿੰਗ ਮਸ਼ੀਨ 'ਚੋਂ ਮਿਲੀ। ਜਾਣਕਾਰੀ ਮੁਤਾਬਿਕ ਮਾਸੂਮ ਆਦੀਰਾਜ ਖੇਡਣ ਲਈ ਗੁਆਂਢੀ ਦੇ ਘਰ ਗਿਆ ਸੀ ਪਰ ਕਾਫੀ ਸਮੇਂ ਆਦੀਰਾਜ ਘਰ ਨਾ ਪਰਤਿਆ...ਤਾਂ ਪੀੜਤ ਪਰਿਵਾਰ ਨੇ ਉਸਨੂੰ ਬਹੁਤ ਲੱਭਿਆ....ਨਾ ਮਿਲਣ ਦੀ ਸੂਰਤ 'ਚ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ...ਪੁਲਸ ਨੇ ਮੌਕੇ 'ਤੇ ਪੁੱਜ ਕੇ ਗੁਆਂਢੀ ਘਰ ਤਲਾਸ਼ੀ ਲਈ ਤਾਂ ਮਾਸੂਮ ਆਦੀਰਾਜ ਦੀ ਲਾਸ਼ ਵਾਸ਼ਿੰਗ ਮਸ਼ੀਨ ਅੰਦਰੋਂ ਮਿਲੀ....