Punjab

ਬੰਦ ਦੌਰਾਨ ਭੰਨ-ਤੋੜ ਦੀਆਂ ਪਹਿਲੀਆਂ ਤਸਵੀਰਾਂPunjabkesari TV

4 years ago

ਵਿਓ-ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਢਾਹੁਣ ਦੇ ਵਿਰੋਧ 'ਚ ਵਿਰੋਧ ਕਰ ਰਹੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਖੰਨਾ 'ਚ ਇਕ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ। ਅਸਲ 'ਚ 'ਪੰਜਾਬ ਬੰਦ' ਦੀ ਕਾਲ 'ਤੇ ਖੰਨਾ 'ਚ ਸਾਰੇ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਸੀ ਪਰ ਸਿਰਫ ਇੱਕੋ ਸਵੀਟ ਸ਼ਾਪ ਖੁੱਲ੍ਹੀ ਸੀ।ਇਸ 'ਤੇ ਜਦੋਂ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਬੰਦ ਕਰਾਉਣੀ ਚਾਹੀ ਤਾਂ ਦੁਕਾਨਦਾਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ।ਦੱਸ ਦੇਈਏ ਕਿ ਪੰਜਾਬ ਭਰ 'ਚ ਰਵੀਦਾਸ ਭਾਈਚਾਰੇ ਵਲੋਂ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਮੋਦੀ ਅਤੇ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।