Punjab

ਹਿਮਾਂਸ਼ੀ ਤੇ ਉਸਦੀਆਂ ਸਹੇਲੀਆਂ ਬਣੀਆਂ ਮਿਸਾਲ, ਹੜ੍ਹ ਪੀੜਤਾਂ ਦੀ ਕੀਤੀ ਮਦਦPunjabkesari TV

4 years ago

ਮਨੁੱਖਤਾ ਦੀ ਸੇਵਾ ਦਾ ਨਾਅਰਾ ਲੈਕੇ ਹੜ੍ਹ ਪੀੜਤਾਂ ਦੀ ਦਿਨ ਰਾਤ ਮਦਦ ਕਰ ਰਹੀ ਹੈ ਖਾਲਸਾ ਏਡ ਸੰਸਥਾ। ਜਿਥੇ ਸਰਕਾਰਾਂ ਪ੍ਰਸ਼ਾਸਨ ਮਦਦ ਪਹੁੰਚਉਣ 'ਚ ਅਸਫਲ ਰਹੀਆਂ ਓਥੇ ਹੀ ਖਾਲਸਾ ਏਡ ਦੇ ਵਲੰਟੀਅਰ ਜਾਨ ਦੀ ਬਾਜ਼ੀ ਲਾਕੇ ਹੜ੍ਹ ਪੀੜਤਾਂ ਦੀ ਸੇਵਾ ਕਰਨ ਪਹੁੰਚੇ। ਮਦਦ ਵੀ ਪੂਰੇ ਤਰੀਕੇ ਨਾਲ, ਜਿਸ ਪੀੜਤ ਨੂੰ ਜਿਸ ਚੀਜ਼ ਦੀ ਲੋੜ ਹੈ ਓਹੀ ਚੀਜ਼ ਪੀੜਤ ਤੱਕ ਪਹੁੰਚਦੀ ਕੀਤੀ ਚਾਹੇ ਉਹ ਦਵਾਈਆਂ ਹੋਣ, ਤਰਪਾਲਾਂ ਹੋਣ, ਮੱਛਰਾਂ ਤੋਂ ਬਚਾਉਣ ਵਾਲੀ ਦਵਾਈ ਹੋਵੇ ਤੇ ਜਾਂ ਪਸ਼ੂਆਂ ਦੀ ਖੁਰਾਕ, ਖਾਲਸਾ ਏਡ ਨੇ ਹਰ ਇੱਕ ਲੋੜੀਂਦਾ ਚੀਜ਼ ਹੜ੍ਹ ਪੀੜਤਾਂ ਨੂੰ ਪਹੁੰਚਦੀ ਕੀਤੀ ਹੈ। ਇਸ ਮਨੁੱਖਤਾ ਦੀ ਸੇਵਾ 'ਚ ਸਿਰਫ ਨੌਜਵਾਨ ਮੁੰਡੇ ਹੀ ਨਹੀਂ ਸਗੋਂ ਨੌਜਵਾਨ ਕੁੜੀਆਂ ਵੀ ਵੱਧ ਚੜ੍ਹ ਕਿ ਹਿੱਸਾ ਲੈ ਰਹੀਆਂ ਨੇ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਤੇ ਗਾਇਕਾ ਹਿਮਾਸ਼ੀ ਖੁਰਾਣਾ ਵੀ ਸੇਵਾ ਲਈ ਖੂਬ ਅੱਗੇ ਆਈ ਜਿਸ ਨਾਲ ਬਾਕੀ ਕੁੜੀਆਂ ਨੂੰ ਵੀ ਹੌਂਸਲਾਂ ਮਿਲਿਆ ਤੇ ਓਨਾ ਨਾਲ ਮਦਦ ਲਈ ਡੱਟੇ। ਜਗਬਾਣੀ ਖਾਲਸਾ ਏਡ ਸੰਸਥਾ ਤੇ ਓਨਾ ਦੇ ਵਲੰਟਰੀਆਂ ਨੂੰ ਸਲਾਮ ਕਰਦਾ ਹੈ।  
 

NEXT VIDEOS