PUNJAB 2019

ਕਬੱਡੀ ਜਗਤ ਦੇ ਮਹਾਨ ਖਿਡਾਰੀ ਕਹਿ ਗਏ ਅਲਵਿਦਾPunjabkesari TV

1 views 3 months ago

ਮਾਂ ਖੇਡ ਕਬੱਡੀ...... ਜਿਸ ਨੇ ਆਪਣੇ ਪੁੱਤਰਾਂ ਨੂੰ ਪਛਾਣ ਨਹੀਂ ਸਗੋਂ ਉਨ੍ਹਾਂ ਨੂੰ ਮੁਕਾਮ ਤੇ ਸ਼ੋਹਰਤ ਵੀ ਦਿੱਤੀ...... ਜਦੋਂ ਕਿਸੇ ਖਿਡਾਰੀ ਦੀ ਇਕ-ਇਕ ਰੇਡ ਲੱਖਾਂ 'ਚ ਪੈਂਦੀ ਹੈ ਤਾਂ ਮਾਂ ਖੇਡ ਕਬੱਡੀ ਦੇ ਚਾਹੁਣ ਵਾਲਿਆਂ ਦੇ ਦੀਵਾਨੇਪਨ ਦਾ ਅੰਦਾਜ਼ਾ ਹੋ ਜਾਂਦਾ ਹੈ। ਜਦੋਂ ਕੋਈ ਵਧੀਆ ਜੱਫਾ ਲਾਉਂਦਾ ਹੈ..... ਤਾਂ ਦੇਖਣ ਵਾਲਿਆਂ ਦੇ ਸਾਹ ਹੀ ਨਹੀਂ ਸੂਤੇ ਜਾਂਦੇ ਸਗੋਂ ਸ਼ਰਤਾਂ ਲੱਗ ਜਾਂਦੀਆਂ ਨੇ.....ਤੇ ਖਿਡਾਰੀਆਂ ਦੇ ਜੱਫੇ ਦਾ ਮੁੱਲ ਪੈ ਜਾਂਦਾ ਹੈ। ਚਾਹੇ ਅੱਜ ਦੇ ਯੁੱਗ ਵਿਚ ਕ੍ਰਿਕਟ ਦੇ ਦੀਵਾਨੇ ਵਧੇਰੇ ਨੇ..... ਪਰ ਪੰਜਾਬ ਵਿਚ ਕਬੱਡੀ ਦੇ ਚਾਹੁਣ ਵਾਲਿਆਂ ਦੀ ਘਾਟ ਨਹੀਂ ਤੇ ਨਾ ਹੀ ਅਜਿਹੇ ਨੌਜਵਾਨਾਂ ਦੀ ਘਾਟ ਹੈ ਜੋ ਇਸ ਖੇਡ ਨੂੰ ਅਪਨਾ ਕੇ ਇਸ ਵਿਚ ਨਾਮਣਾ ਖੱਟਦੇ ਨੇ। ਪਰ ਕਬੱਡੀ ਦੇ ਇਸ ਸੁਨਹਿਰੇ ਪਲਾਂ ਨਾਲ ਇਕ ਕਾਲਾ ਇਤਿਹਾਸ ਵੀ ਜੁੜਦਾ ਜਾ ਰਿਹਾ ਹੈ। ਕਬੱਡੀ ਦੇ ਖਿਡਾਰੀ ਇਕ-ਇਕ ਕਰਕੇ ਸਮੇਂ ਤੋਂ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਆਖ ਰਹੇ ਨੇ... ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ....ਜੋ ਕਬੱਡੀ ਦੇ ਸ਼ੌਹਰਤ ਦੇ ਆਸਮਾਨ ਤੋਂ ਧਰੂ ਤਾਰੇ ਵਾਂਗ ਚਮਕਦੇ ਸੀ ਪਰ ਅੱਜ ਗਾਇਬ ਹੋ ਗਏ....