Punjab

ਰੇਪ ਦੇ ਆਰੋਪੀਆਂ 'ਤੇ ਲੋਕਾਂ ਨੇ ਕੋਰਟ ਬਾਹਰ ਮਾਰੀਆਂ ਜੁੱਤੀਆਂ !Punjabkesari TV

5 years ago

ਲੁਧਿਆਣਾ ਗੈਂਗਰੇਪ ਦੇ ਆਰੋਪੀਆਂ 'ਤੇ ਜੁੱਤੀਆਂ ਨਾਲ ਹਮਲਾ ਕੀਤਾ ਗਿਆ ਹੈ। ਰੇਪ ਕਰਨ ਵਾਲੇ ਆਰੋਪੀ ਦੇ ਜੁੱਤੀ ਵੱਜੀ ਹੈ ਜਿਸਨੇ ਆਪਣੇ 10 ਹੋਰ ਸਾਥੀਆਂ ਨਾਲ ਮਿਲਕੇ ਲੜਕੀ ਨਾਲ ਬਲਾਤਕਾਰ ਕੀਤਾ ਸੀ। ਹਮਲਾ ਕਰਨ ਵਾਲੇ ਯੂਥ ਅਕਾਲੀ ਨੇਤਾ ਦੱਸੇ ਜਾ ਰਹੇ ਨੇ। ਜੁੱਤੀ ਮਾਰਨ ਵਾਲੇ ਯੂਥ ਨੇਤਾ ਦਾ ਨਾਮ ਮੀਤ ਪਾਲ ਹੈ। ਆਰੋਪੀਆਂ 'ਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਦੀ ਕਾਰਵਾਈ ਤੋਂ ਬਾਅਦ ਪੁਲਸ ਜਿਵੇਂ ਹੀ ਆਰੋਪੀਆਂ ਨੂੰ ਬਾਹਰ ਲੈ ਕੇ ਆਈ ਤਾਂ ਪਹਿਲਾਂ ਨਾਅਰੇਬਾਜ਼ੀ ਫਿਰ ਜੁੱਤੀ ਨਾਲ ਹਮਲਾ ਕੀਤਾ ਗਿਆ। ਗੈਂਗਰੇਪ ਖਿਲਾਫ ਪੰਜਾਬ ਭਰ ਦੇ ਲੋਕਾਂ 'ਚ ਗੁੱਸਾ ਹੈ, ਤੇ ਇਹ ਜੁੱਤੀ ਦਾ ਹਮਲਾ ਵੀ ਉਸੇ ਗੁੱਸੇ ਦਾ ਰੂਪ ਹੈ। ਹਾਲਾਂਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਹੈ। 

NEXT VIDEOS