Punjab

2017 ਚੋਣਾਂ 'ਚ ਇਆਲੀ ਨੇ ਆਪਣੀਆਂ ਹੋਲਡਿੰਗ ਤੋਂ ਮਜੀਠੀਏ ਦੀ ਫੋਟੋ ਤੱਕ ਹੱਟਾ ਦਿੱਤੀ ਸੀPunjabkesari TV

4 years ago

ਸੂਬੇ ਭਰ ਜ਼ਿਮਨੀ ਚੋਣਾਂ ਦੇ ਬਿਗੁਲ ਵੱਜਣ ਦੀਆਂ ਕਿਆਸ ਆਈਆਂ ਲਗਾਈਆਂ ਜਾਂ ਰਹੀਆਂ ਨੇ। ਜਿਨ੍ਹਾਂ 'ਚ ਜਲਾਲਾਬਾਦ,ਮੁੱਲਾਂਪੁਰ ਦਾਖਾ, ਫਗਵਾੜਾ, ਤੇ ਮੁਕੇਰੀਆਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਕਰਵਾਈਆਂ ਜਾਣੀਆਂ ਹਨ।  ਉਂਝ ਇਸ ਤੋਂ ਇਲਾਵਾਂ ਵੀ ਚਾਰ ਹੋਰ ਹਲਕਿਆਂ ਦੇ ਵਿਧਾਇਕ ਵੀ ਅਸਤੀਫਾ ਦੇ ਚੁੱਕੇ ਹਨ। ਜੇਕਰ ਵਿਧਾਨ ਸਭਾ ਦੇ ਸਪੀਕਰ ਇਨ੍ਹਾਂ ਚਾਰ ਹੋਰ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲੈਂਦੇ ਤਾਂ ਸੂਬੇ ਵਿੱਚ ਚਾਰ ਦੀ ਥਾਂ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਸਨ। ਦਰਅਸਲ ਇਹ ਤਕਾਜ਼ੇ ਲਗਾਏ ਜਾਂ ਰਹੇ ਹਨ  ਇਹਨਾਂ ਸਭ ਵਿਧਾਨ ਸਭਾ ਹਲਕਿਆਂ ਚੋਂ ਜੇਕਰ ਕਿਸੇ ਹਲਕੇ ਚ ਸਿਆਸਤ ਭਾਰੂ ਰਹਿਣੀ ਹੈ ਤਾਂ ਉਹ ਹਲਕਾ ਹੈ ਮੁੱਲਾਂਪੁਰ ਦਾਖਾ। ਕਿਉਂ ਕਿ ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਕੀਲ ਐਚਐਸ ਫੂਲਕਾ ਨੇ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਅਕਾਲੀ ਦੇ ਦਾਖਾਂ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਮਨਪ੍ਰੀਤ ਸਿੰਘ ਇਆਲੀ ਆਪਣੀ ਖੁਸੀ ਸਿਆਸੀ ਕੁਰਸੀ ਦੁਬਾਰਾ ਮੱਲਣ ਲਈ ਜਦੋ ਜਹਿਦ ਚ ਲੱਗ ਗਏ ਹਨ।  ਪਰ ਮਨਪ੍ਰੀਤ ਸਿੰਘ ਇਆਲੀ ਨੂੰ ਵਿਰੋਧਦੀਆਂ ਦੇ ਖਤਰੇ ਤੋਂ ਇਲਾਵਾਂ ਪਾਰਟੀ ਦੀ ਲੀਡਰਸ਼ਿਪ ਤੋਂ ਵੀ ਉਹਨਾਂ ਹੀ ਖ਼ਤਰਾ ਹੈ ਜਿਸ ਦਾ ਕਾਰਨ ਹੈ  ਮਾਝੇ ਦੇ ਜਰਨੈਲ ਕਹਿ ਜਾਣ  ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਹਲਕਾ ਦਾਖਾ ਦਾ ਆਬਜ਼ਰਵਰ ਲਾਏ ਜਾਣ ਦੀਆਂ ਖ਼ਬਰਾਂ ਨੇ ਅਕਾਲੀ ਤੇ ਕਾਂਗਰਸ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜ਼ਿਕਰਯੋਗ ਜਾ ਕਿ ਪਿੱਛਲੀਆਂ ਚੋਣਾਂ ਚ  ਵਿਰੋਧ ਧਿਰਾਂ ਵਲੋਂ ਨਸ਼ੇ ਦੇ ਮੁਦੇ ਤੇ ਅਕਾਲੀ ਦਲ ਨੂੰ  ਚੰਗੀ ਤਰਾਂ ਘੇਰਿਆ ਨਤੀਜ਼ੇ ਵਜੋਂ ਇਆਲੀ ਨੇ ਆਪਣੀਆਂ ਹੋਲਡਿੰਗ ਤੋਂ ਮਜੀਠੀਏ ਦੀ ਫੋਟੋ ਤੱਕ ਹੱਟਾ ਦਿੱਤੀ ਸੀ।  ਇੰਨਾ ਹੀ ਨਹੀਂ ਸਗੋਂ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਰੈਲੀ ਤੇ ਬੁਲਾਇਆ ਤਕ ਵੀ ਨਹੀਂ। ਇਹੋ ਕਾਰਨ ਸੀ ਇਹ ਕੂੜ ਪ੍ਰਚਾਰ ਅਕਾਲੀ ਦਲ ਲਈ ਗਲੇ ਦੀ ਹੱਡੀ ਬਾਣੀਆ ਸੀ ਤੇ ਫੂਲਕਾ ਦੀ ਜਿੱਤ ਦਾ ਕਾਰਨ ਵੀ। ਇਸ ਤੋਂ ਇਲਾਵਾਂ ਇਆਲੀ ਦੀ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਦੀ ਦੁਸ਼ਮਣੀ ,ਤੇ ਤੀਸਰਾ ਕਾਰਨ ਬੈਂਸ ਭਰਾਵਾਂ ਦੀ ਮਜਬੂਤੀ ਅਕਾਲੀ ਦਲ ਉਮੀਦਵਾਰ ਲਈ ਦੂਜੀ ਵਾਰ ਹਾਰ ਦਾ ਕਾਰਨ ਬਣ ਸਕਦੀ ਹੈ।