PUNJAB 2019

ਸਕਾਈਲਾਈਨ ਐਂਟਰਪ੍ਰਾਈਜ਼ ਦੇ ਗੋਦਾਮ 'ਚ Electronics ਦੀ ਚੋਰੀPunjabkesari TV

1 views 28 days ago

ਜਲੰਧਰ ਦੇ ਸੈਂਟਰਲ ਟਾਊਨ ਵਿਖੇ ਬਣੇ ਇੱਕ ਗੋਦਾਮ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੀਆਂ ਲੱਖਾਂ ਦਾ ਇਲੈਕਟ੍ਰੀਕਲ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਇਹ ਘਟਨਾ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਤਸਵੀਰਾਂ 'ਚ ਦੋ ਸ਼ਖਸ ਗੋਦਾਮ ਵੱਲ ਨੂੰ ਜਾਂਦੇ ਵਿਖਾਈ ਦੇ ਰਹੇ ਨੇ,ਥੋੜ੍ਹੀ ਦੇਰ ਬਾਅਦ ਇੱਕ ਛੋਟੀ ਰੇੜੀ 'ਤੇ  ਇਲੈਕਟ੍ਰਾਨਿਕਸ  ਦਾ ਸਾਮਾਨ ਰੱਖ ਕੇ ਜਾਂਦਾ ਹੋਇਆ ਵਿਖਾਈ ਦੇ ਰਿਹਾ...ਹਾਲਾਂਕਿ ਸਾਫ ਨਹੀਂ ਹੋ ਸਕਿਆ ਇਸ ਚੋਰੀ 'ਚ ਕਿੰਨ੍ਹੇ ਚੋਰ ਸ਼ਾਮਿਲ ਸਨ..ਗੋਦਾਮ ਦੇ ਮਾਲਕ ਨੇ ਦੱਸਿਆ ਕਿ ਉਸਨੂੰ ਇਸ ਚੋਰੀ ਬਾਰੇ ਅਗਲੇ ਦਿਨ ਸ਼ਾਮ ਨੂੰ ਪਤਾ ਚੱਲਿਆ,ਜਿਸ ਬਾਰੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।