Punjab

ਚੋਰ ਮਹਿਲਾਵਾਂ ਦਾ ਪਰਦਾਫਾਸ਼, ਫਿਰ ਲੋਕਾਂ ਨੇ ਦੇਖੋ ਕੀ ਹਸ਼ਰ ਕੀਤਾPunjabkesari TV

4 years ago

ਤਸਵੀਰਾਂ ਨੇ ਜਲੰਧਰ ਦੇ ਰਾਮਾਮੰਡੀ ਇਲਾਕੇ ਦੀਆਂ, ਜਿਥੇ ਬੱਸ ਕੰਡਕਟਰ ਤੇ ਉਸਦੇ ਸਾਥੀਆਂ ਵੱਲੋਂ ਮਹਿਲਾ ਚੋਰ ਗਿਰੋਹ ਨੂੰ ਕਾਬੂ ਕਰ ਓਨਾ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਤੇ ਕੋਲ ਖੜੀ ਪੁਲਿਸ ਤਮਾਸ਼ਾ ਦੇਖਦੀ ਰਹੀ। ਦਰਸਲ ਇਹ ਚੋਰ ਮਹਿਲਾਵਾਂ ਪਹਿਲਾਂ ਬੱਸ 'ਚ ਸਵਾਰ ਸੀ ਤੇ ਉਤਰਨ ਲੱਗੀਆਂ ਸੇਵਾਦਾਰ ਬਾਬੇ ਦੀ ਜੇਬ ਚੋ ਤਕਰੀਬਨ ਹਜ਼ਾਰ ਰੁਪਏ ਕੱਢ ਲਏ ਅਤੇ ਜਲਦ ਆਟੋ 'ਚ ਬੈਠ ਫਰਾਰ ਹੋਣ ਲੱਗੀਆਂ ਸਨ। ਇੰਨੇ ਨੂੰ ਪੀੜਤ ਬਜ਼ੁਰਗ ਸੇਵਾਦਾਰ ਨੇ ਕੰਡਕਟਰ ਨੂੰ ਦੱਸਿਆ ਜਿਸ ਤੋਂ ਬਾਅਦ ਮਹਿਲਾਵਾਂ ਨੂੰ ਆਟੋ ਤੋਂ ਉਤਾਰ ਬੁਰੀ ਤਰਾਂ ਓਨਾ ਨਾਲ ਕੁੱਟਮਾਰ ਕੀਤੀ ਗਈ। ਦਰਸਲ ਰਾਮਾਮੰਡੀ ਇਲਾਕੇ ਚੋ ਪਿਛਲੇ ਕਈ ਦਿੰਨਾ ਤੋਂ ਚੋਰ ਗਿਰੋਹ ਸਰਗਰਮ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ ਅਤੇ ਅੱਜ ਮਹਿਲਾ ਚੋਰ ਗਿਰੋਹ ਦਾ ਪਰਦਾਫਾਸ਼ ਹੋ ਗਿਆ। ਚੋਰ ਮਹਿਲਾਵਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਪਰ ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਕਿਵੇਂ ਭੀੜ ਨੇ ਕਾਨੂੰਨ ਨੂੰ ਆਪਣੇ ਹੱਥੀਂ ਲਿਆ ਤੇ ਚੋਰ ਮਹਿਲਾਵਾਂ ਦੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਤੇ ਪੁਲਿਸ ਕੋਲ ਖੜੀ ਇਹ ਸਭ ਤਮਾਸ਼ਾ ਦੇਖਦੀ ਰਹੀ।