Punjab

Bike Race 'ਚ ਨੌਜਵਾਨ ਹਾਰਿਆ ਜਿੰਦਗੀ ਦੀ RacePunjabkesari TV

4 years ago

ਮੋਟਰਸਾਈਕਲ ਦੀ ਰੇਸ ਇਸ ਨੌਜਵਾਨ ਲਈ ਮੌਤ ਦਾ ਕਾਰਣ ਬਣ ਗਈ... ਖਬਰ ਜਲੰਧਰ ਤੋਂ ਐ, ਜਿਥੇ ਡੀ.ਏ.ਵੀ. ਫਲਾਈਓਵਰ 'ਤੇ ਬਾਈਕ ਰੇਸ ਲਗਾ ਰਹੇ ਦੋ ਦੋਸਤਾਂ 'ਚੋਂ ਸੰਨੀ ਨਾਂ ਦੇ ਨੌਜਵਾਨ ਦੀ ਹਾਦਸੇ 'ਚ ਮੌਤ ਹੋ ਗਈ... ਦਰਅਸਲ, ਸੰਨੀ ਨੇ ਕੁਝ ਮਹੀਨੇ ਪਹਿਲਾਂ ਹੀ ਬੁਲੇਟ ਮੋਟਰਸਾਈਕਲ ਖਰੀਦਿਆ ਸੀ...ਥਬਰਾਂ ਮੁਤਾਬਕ ਕੱਲ ਉਹ ਗੋਵਿੰਦ ਨਾਂ ਦੇ ਦੋਸਤ ਨਾਲ ਜਾ ਰਿਹਾ ਸੀ ...ਕਿ ਦੋਵਾਂ ਨੇ ਰੇਸ ਲਗਾਉਣੀ ਸ਼ੁਰੂ ਕਰ ਦਿੱਤੀ...ਇਸ ਦੌਰਾਨ ਗੋਵਿੰਦ ਅੱਗੇ ਨਿਕਲ ਗਿਆ, ਜਦਕਿ ਸੰਨੀ ਦੀ ਟੱਕਰ ਇਕ ਟਰੱਕ ਨਾਲ ਹੋ ਗਈ... ਰਾਹਗੀਰਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ...ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ... 
 

NEXT VIDEOS