Punjab

ਜੱਗੂ ਭਗਵਾਨਪੂਰੀਆ ਗੈਂਗ ਨੇ ਵਕੀਲ ਤੋਂ ਮੰਗੀ ਪੰਜ ਲੱਖ ਦੀ ਫਿਰੌਤੀPunjabkesari TV

4 years ago

ਗੈਂਗਸਟਰ ਜੱਗੂ ਭਗਵਾਨਪੂਰਿਆ ਦੇ ਗੈਂਗ ਵੱਲੋਂ ਅੰਮ੍ਰਿਤਸਰ ਦੇ ਜਾਨੇ-ਮਾਣੇ ਵਕੀਲ ਨੂੰ ਫੋਨ ਕੀਤਾ ਗਿਆ ਹੈ,ਜਿਸ 'ਚ ਵਕੀਲ ਤੋਂ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ...ਫੋਨ ਆਉਣ ਤੋਂ ਬਾਅਦ ਵਕੀਲ ਨੇ ਪੁਲਸ ਨੂੰ ਇਸਦੀ ਸੂਚਨਾ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ ਤੇ ਕੋਲ ਡਿਟੇਲ ਕੱਢਵਾ ਕੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ....ਐੱਸ.ਐੱਚ.ਓ ਰਣਜੀਤ ਸਿੰਘ ਨੇ ਦੱਸਿਆ ਕਿ ਵਕੀਲ ਨੂੰ ਫੋਨ ਕਰਨ ਵਾਲੇ ਨੇ ਆਪਣਾ ਨਾਮ ਗੋਪੀ ਦੱਸਿਆ ਹੈ ਜੋ ਖੁਦ ਨੂੰ ਜੱਗੂ  ਭਗਵਾਨਪੂਰੀਆ ਗੈਂਗ ਨਾਲ ਸੰਬੰਧਿਤ ਦੱਸ ਰਿਹਾ ਹੈ...ਇਹੀ ਨਹੀਂ ਵਕੀਲ ਤੋਂ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਤੇ ਨਾ ਦੇਣ ਦੀ ਸੂਰਤ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।