Punjab

550 ਸਾਲਾ ਪ੍ਰਕਾਸ਼ ਪੁਰਬ ਮੌਕੇ Australia 'ਚ ਰਚਿਆ ਇਤਿਹਾਸPunjabkesari TV

4 years ago

ਜੈਕਾਰਿਆਂ ਦੀ ਗੂੰਜ 'ਚ ਆਸਟ੍ਰੇਲੀਆ 'ਚ ਇਤਿਹਾਸ ਰਚਿਆ ਗਿਆ ... 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਸਿੱਖ ਧਰਮ ਦੀ ਪਛਾਣ 'ਇਕ ਓਂਕਾਰ' ਦਾ ਚਿੰਨ੍ਹ ਵਿਕਟੋਰੀਆ ਸੂਬੇ ਦੇ ਖੇਤਰੀ ਸ਼ਹਿਰ ਬੈਡਿੰਗੋ ਵਿਚ ਸਥਾਪਿਤ ਕੀਤਾ ਗਿਆ... ਗੁਰੂ ਜੀ ਦੇ ਸਾਜੇ-ਨਿਵਾਜੇ ਪੰਜ ਪਿਆਰਿਆਂ ਦੀ ਅਗਵਾਈ 'ਚ ਪੀਸ ਪਾਰਕ 'ਚ ਹੋਏ ਸਮਾਗਮ 'ਚ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ 'ਇਕ ਓਂਕਾਰ' ਚਿੰਨ ਤੋਂ ਪਰਦਾ ਚੁੱਕਿਆ ਗਿਆ.... 'ਪ੍ਰਮਾਤਮਾ ਇਕ ਐ' ਦਾ ਸੰਦੇਸ਼ ਦਿੰਦਾ ਹੋਇਆ ਇਹ ਧਾਰਮਿਕ ਚਿੰਨ੍ਹ ਖਾਸ ਤੌਰ 'ਤੇ ਪੰਜਾਬ ਤੋਂ ਮੰਗਵਾਇਆ ਗਿਆ, ਜਿਸਨੂੰ ਤਿਆਰ ਕਰਨ 'ਚ ਕਰੀਬ 5 ਸਾਲ ਦਾ ਸਮਾਂ ਲੱਗਾ...