Punjab

Punjab 'ਚ ਪਾਣੀ ਮਚਾ ਰਿਹਾ ਹੈ ਤਬਾਹੀ !Punjabkesari TV

4 years ago

ਦੇਸ਼ ਦੇ ਕਈ ਸੂਬਿਆਂ 'ਚ ਤਾਬਹੀ ਮਚਾਉਣ ਤੋਂ ਬਾਅਦ ਹੁਣ ਪਾਣੀ ਦਾ ਕਹਿਰ ਪੰਜਾਬ ਨੂੰ ਵੀ ਮਾਰ ਰਿਹਾ ਹੈ। ਪੰਜਾਬ ਦੇ ਕਈ ਇਲਾਕੇ ਪਾਣੀ-ਪਾਣੀ ਹੋ ਚੁੱਕੇ ਨੇ। ਇਹ ਤਸਵੀਰਾਂ ਹੁਸ਼ਿਆਰਪੁਰ ਨਜ਼ਦੀਕ ਪਿੰਡ ਪੱਟੀ ਦੇ ਨਾਲੇ ਦੀਆਂ ਨੇ ਜਿੱਥੇ ਅਚਾਨਕ ਭਾਰੀ ਮਾਤਰਾ 'ਚ ਪਾਣੀ ਆ ਗਿਆ। ਇਨਾਂ ਤੇਜ਼ ਲਹਿਰਾਂ 'ਚ ਇੱਕ ਪਿੱਕ-ਅਪ ਕਾਰ ਫਸ ਗਈ। ਕਿਸੇ ਨਾ ਕਿਸੇ ਤਰਾਂ ਕਾਰ ਦੇ ਡਰਾਈਵਰ ਨੇ ਆਪਣੀ ਜਾਨ ਬਚਾਈ ਪਰ ਦੇਖਦਿਆਂ ਹੀ ਦੇਖਦਿਆਂ ਪਿੱਕ-ਅਪ ਕਾਰ ਪਾਣੀ 'ਚ ਸਮਾ ਗਈ। ਹੁਸ਼ਿਆਰਪੁਰ ਜ਼ਿਲ੍ਹੇ 'ਚ ਭਾਰੀ ਬਰਸਾਤ ਤੋਂ ਬਾਅਦ ਇਹ ਹਾਲਾਤ ਬਣੇ ਨੇ। ਰਹਿੰਦੀ ਕਸਰ ਭਾਘੜਾ ਡੈਮ ਚੋਂ ਛੱਡਿਆ ਪਾਣੀ ਕੱਢ ਰਿਹਾ ਹੈ, ਜਿਸ ਨਾਲ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋ ਰਹੇ ਨੇ। ਲੋਕ ਆਪਣੀ ਜਾਨ ਜੋਖਿਮ 'ਚ ਪਾ ਕੇ ਸਫਰ ਕਰ ਰਹੇ ਨੇ, ਤਸਵੀਰਾਂ ਇਸਦੀਆਂ ਗਵਾਹ ਨੇ। ਜਿਵੇਂ ਹੀ ਇਹ ਕਾਰ ਪਾਣੀ 'ਚ ਫਸਦੀ ਹੈ ਤਾਂ ਡਰਾਈਵਰ ਬਾਹਰ ਨਿਕਲਦਾ ਹੈ ਪਰ ਉਸਨੂੰ ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ। ਬਸ ਫਿਰ ਚਮਤਕਾਰ ਹੁੰਦਾ ਹੈ ਤੇ ਕਿਸੇ ਤਰਾਂ ਡਰਾਈਵਰ ਇਨਾਂ ਉਫਨਦੀਆਂ ਲਹਿਰਾਂ ਚੋਂ ਬਚ ਨਿਕਲਦਾ ਹੈ ਪਰ ਕਾਰ ਇਸ ਪਾਣੀ 'ਚ ਰੁੜ੍ਹ ਜਾਂਦੀ ਹੈ। 

 

NEXT VIDEOS