Punjab

Captain ਦੀ Wife ਤੋਂ ਵੀ ਜ਼ਿਆਦਾ ਹਨ 'Sukhbir ਦੀ ਰਾਣੀ' ਕੋਲ ਗਹਿਣੇPunjabkesari TV

4 years ago

ਜੇ ਕੈਪਟਨ ਪੰਜਾਬ ਦਾ ਮਹਾਰਾਜਾ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਰਾਣੀ ਕੈਪਟਨ ਦੀ ਧਰਮਪਤਨੀ ਪਰਨੀਤ ਕੌਰ ਹੋਵੇਗੀ...ਪਰ ਜੇ ਗਹਿਣਿਆਂ ਤੇ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਪਰਨੀਤ ਕੌਰ ਸਿਰਫ ਨਾਂ ਦੀ ਹੀ ਰਾਣੀ ਹੈ...... ਗਹਿਣਿਆਂ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ ਸੁਖਬੀਰ ਬਾਦਲ ਦੀ ਧਰਮਪਤਨੀ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ..... ਜਿਸ ਦਾ ਖੁਲਾਸਾ ਹਰਸਿਮਰਤ ਵੱਲੋਂ ਨਾਮਜ਼ਦਗੀ ਦੌਰਾਨ ਦਿੱਤੇ ਹਲਫਨਾਮੇ ਵਿਚ ਹੋਇਆ.....ਹਰਸਿਮਰਤ ਕੌਰ ਬਾਦਲ ਕੋਲ 7.03 ਕਰੋੜ ਦੇ ਸਿਰਫ ਗਹਿਣੇ ਹੀ ਨੇ। ਇਨ੍ਹਾਂ ਵਿਚ ਸੋਨੇ, ਚਾਂਦੀ, ਹੀਰਿਆਂ, ਮੋਤੀਆਂ ਦੇ ਗਹਿਣੇ ਸ਼ਾਮਲ ਹਨ। ਜਿਸ ਵਿਚ 21 ਕਿਲੋ ਸੋਨੇ ਤੇ ਚਾਂਦੀ ਦੇ ਗਹਿਣੇ ਸ਼ਾਮਲ ਹਨ। ਪਰ ਜੇ ਗੱਲ ਮਹਾਰਾਣੀ ਪ੍ਰਨੀਤ ਕੌਰ ਦੀ ਕੀਤੀ ਜਾਵੇ ਤਾਂ ਉਨ੍ਹਾਂ ਕੋਲ 35.18 ਲੱਖ ਦ ੇਗਹਿਣੇ ਹਨ। ਤੇ ਗਹਿਣਿਆ ਦੇ ਮਾਮਲੇ ਵਿਚ ਉਹ ਹਰਸਿਮਰਤ ਤੋਂ ਕਾਫੀ ਪਿੱਛੇ ਨੇ।