Punjab

Bathinda 'ਚ ਲੱਗੇ MIG-21 ਨੂੰ ਲੈ ਕੇ ਦਿਓਰ-ਭਰਜਾਈ ਦਾ ਆਢ੍ਹਾPunjabkesari TV

4 years ago

ਵੈਸੇ ਤਾਂ ਦਿਓਰ-ਭਰਜਾਈ ਦਾ ਰਿਸ਼ਤਾ ਬੜਾ ਹੀ ਪਿਆਰਾ ਤੇ ਹਾਸੇ-ਮਜ਼ਾਕ ਵਾਲਾ ਰਿਸ਼ਤਾ ਐ... ਪਰ ਪੰਜਾਬ ਦੀ ਸਿਆਸਤ ਦੇ ਇਸ ਦਿਓਰ-ਭਰਜਾਈ 'ਚ ਨਿੱਤ ਦਿਨ ਜੰਗ ਛਿੜੀ ਰਹਿੰਦੀ ਐ...ਗੱਲ ਕਰ ਰਹੇ ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ....ਕਦੇ ਚੋਣਾਂ 'ਚ ਤੇ ਕਦੇ ਕ੍ਰੈਡਿਟ ਨੂੰ ਲੈ ਕੇ ਦਿਓਰ-ਭਰਜਾਈ ਦੀ ਇਹ ਜੋੜੀ ਸੋਸ਼ਲ ਮੀਡੀਆ 'ਤੇ ਵੀ ਆਢ੍ਹਾ ਲਾਈ ਰੱਖਦੀ ਐ... ਅੱਜ ਕੱਲ ਇਹ ਜੋੜੀ ਮੁੜ ਤੋਂ ਚਰਚਾ 'ਚ ਐ ... ਕਾਰਣ ਹੈ, ਇਹ ਮਿੱਗ-21, ਜੋ ਬਠਿੰਡਾ ਦੀ ਐਂਟਰੀ 'ਤੇ ਭਾਈ ਘਨੱ੍ਹਈਆ ਚੌਕ 'ਚ ਲਗਾਇਆ ਗਿਆ ਐ ... ਦਰਅਸਲ, ਇਸ ਮਿੱਗ-21 ਦਾ ਸਿਹਰਾ ਲੈਣ ਲਈ ਹਰਸਿਮਰਤ ਬਾਦਲ ਤੇ ਮਨਪ੍ਰੀਤ ਬਾਦਲ 'ਚ ਦੌੜ ਸ਼ੁਰੂ ਹੋ ਗਈ ਐ ... ਹਰਸਿਮਰਤ ਕੌਰ ਬਾਦਲ ਜਿਥੇ ਇਸਨੂੰ ਆਪਣੀਆਂ ਕੋਸ਼ਿਸ਼ਾਂ ਦਾ ਫਲ ਦੱਸ ਰਹੇ ਉਥੇ ਹੀ ਦੂਜੇ ਪਾਸੇ ਮਨਪ੍ਰੀਤ ਬਾਦਲ ਇਸਦੇ ਲਈ ਆਪਣੀ ਪਿੱਠ ਖੁਦ ਥਪਥਪਾ ਰਹੇ ਨੇ ... ਬੀਤੇ ਦਿਨੀਂ ਮਨਪ੍ਰੀਤ ਬਾਦਲ ਨੇ ਚੌਕ ਦਾ ਗੇੜਾ ਮਾਰਿਆ ਤੇ ਮਿੱਗ 21 ਦਾ ਜਾਇਜ਼ਾ ਲੈਂਦੇ ਹੋਏ ਇਸਨੂੰ ਵੱਡੀ ਪ੍ਰਾਪਤੀ ਦੱਸਿਆ...
 

NEXT VIDEOS